ਬਿਕਰਮ ਮਜੀਠੀਆ ਬਾਦਲਾਂ ਨੂੰ ਖ਼ਤਮ ਕਰਕੇ, ਅਕਾਲੀ ਦਲ 'ਤੇ ਕਰੇਗਾ ਕਬਜ਼ਾ!

Tags

ਸੁਖਜਿੰਦਰ ਰੰਧਾਵਾ ਨੇ ਮਜੀਠੀਆ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਮਜੀਠੀਆ ਅਕਾਲੀ ਦਲ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ।ਰੰਧਾਵਾ ਨੇ ਕਿਹਾ ਕਿ ਅਸਲ ਵਿੱਚ ਮਜੀਠੀਆ ਤੇ ਗੈਂ ਗ ਟ ਸ ਰਾਂ ਦਾ ਗੱਠਜੋੜ ਹੈ। ਮਜੀਠੀਆ ਉਨ੍ਹਾਂ ਦਾ ਸਰਗਨਾ ਹੈ।ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਸੁਖਜਿੰਦਰ ਰੰਧਾਵਾ ਦਾ ਫੋਬੀਆ ਹੋ ਗਿਆ ਹੈ ਜੋ ਹਰ ਵੇਲੇ ਰੰਧਾਵਾ 'ਤੇ ਹੀ ਇਲਜ਼ਾਮ ਲਾਉਂਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਪਾਸੇ ਕਰਕੇ ਮਜੀਠੀਆ ਆਪ ਅਕਾਲੀ ਦਲ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਲਈ ਹੀ ਉਹ ਅਜਿਹੇ ਮੁੱਦੇ ਉਭਾਰ ਰਿਹਾ ਹੈ।

ਮਜੀਠੀਆ ਵੱਲੋਂ ਸੀਬੀਆਈ ਜਾਂਚ ਦੀ ਮੰਗ ਕਰਨ 'ਤੇ ਰੰਧਾਵਾ ਨੇ ਕਿਹਾ ਕਿ ਜੇ ਸਾਰੇ ਮਾਮਲੇ ਸੀਬੀਆਈ ਨੂੰ ਦੇਣੇ ਹਨ ਤਾਂ ਫਿਰ ਪੰਜਾਬ ਪੁਲਿਸ ਦੀ ਜ਼ਰੂਰਤ ਹੀ ਕੀ ਹੈ। ਰੰਧਾਵਾ ਨੇ ਕਿਹਾ ਅਕਾਲੀ ਲੀਡਰ ਬਾਬਾ ਗੁਰਦੀਪ ਸਿੰਘ ਦੇ ਤ ਕ ਲ ਦੀ ਜਾਂਚ ਚੱਲ ਰਹੀ ਹੈ। ਜਾਂਚ ਹੋਣ 'ਤੇ ਸਾਰਾ ਕੁਝ ਸਾਹਮਣੇ ਆ ਜਾਵੇਗਾ।