ਕੈਪਟਨ ਫੋਨ ਲੈ ਕੇ ਪਹੁੰਚਿਆ ਮੋਹਾਲੀ ! ਨੌਜਵਾਨਾਂ ਨੂੰ ਅੱਜ ਮਿਲਣਗੇ ਸਮਾਰਟਫੋਨ !

Tags

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਆਪਣਾ ਵਾਅਦਾ ਤੋੜਦੇ ਨਜ਼ਰ ਆ ਰਹੇ ਹਨ। ਕੈਪਟਨ ਨੇ 2 ਦਸੰਬਰ ਨੂੰ ਇਸ 26 ਜਨਵਰੀ ਮੌਕੇ ਆਪਣਾ ਸਮਾਰਟਫੋਨ ਵੰਡਣ ਦਾ ਵਾਅਦਾ ਪੂਰਾ ਕਰਨ ਦਾ ਐਲਾਨ ਕੀਤਾ ਸੀ, ਪਰ ਅੱਜ ਵੀ ਇਹ ਵਾਅਦਾ ਸਿਰ੍ਹੇ ਚੜ੍ਹਦਾ ਨਹੀਂ ਦਿਖਿਆ। ਕੈਪਟਨ ਵੱਲੋਂ ਸਮਾਗਮ 'ਚ ਵੀ ਫੋਨ ਵੰਡਣ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਕੈਪਟਨ ਨੇ ਸਾਲ 2016 'ਚ ਸੱਤਾ 'ਚ ਆਉਣ ਤੋਂ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਨੌਜਵਾਨਾਂ ਨੂੰ 50 ਲੱਖ 4 ਜੀ ਸਮਾਰਟਫੋਨ ਵੰਡਣਗੇ।

ਕੈਪਟਨ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ 26 ਜਨਵਰੀ ਨੂੰ 11ਵੀਂ ਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ 1 ਲੱਖ 60 ਹਜ਼ਾਰ ਸਮਾਰਟਫੋਨ ਵੰਡਣਗੇ। ਕੈਪਟਨ ਅਮਰਿੰਦਰ ਸਿੰਘ ਅੱਜ ਮੁਹਾਲੀ 'ਚ ਗਣਤੰਤਰ ਦਿਵਸ ਦੇ ਸਮਾਗਮ 'ਤੇ ਤਾਂ ਪਹੁੰਚੇ, ਪਰ ਆਪਣੇ ਵਾਅਦੇ ਮੁਤਾਬਕ ਸ਼ਾਇਦ ਸਮਾਰਟਫੋਨ ਲੈ ਕੇ ਆਉਣਾ ਭੁੱਲ ਗਏ।