ਮਜੀਠੀਆ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਕਰਤਾ ਸ਼ਰੇਆਮ ਚੈਲੰਜ

Tags

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੂੰ ਖੁੱਲ੍ਹਾ ਚੈਲੰਜ ਦਿੱਤਾ ਹੈ। ਰੰਧਾਵਾ ਵੱਲੋਂ ਅਸਤੀਫਾ ਨਾ ਦਿੱਤੇ ਜਾਣ 'ਤੇ ਮਜੀਠੀਆ ਨੇ ਕਿਹਾ ਕਿ ਇਹ ਸਰਕਾਰ ਦਾ ਕੰਮ ਹੈ ਕਿ ਅਸਤੀਫਾ ਲੈਣਾ ਹੈ ਜਾਂ ਨਹੀਂ ਪਰ ਉਨ੍ਹਾਂ ਦਾ ਮਕਸਦ ਤਾਂ ਸਿਰਫ ਇੰਨਾ ਸੀ ਕਿ ਰੰਧਾਵਾ ਨੂੰ ਬੇਪਰਦ ਕੀਤਾ ਜਾਵੇ। ਮਜੀਠੀਆ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਰੰਧਾਵਾ ਇੱਕ ਬਿਆਨ ਨਹੀਂ ਦੇ ਰਹੇ ਸਗੋਂ ਵਾਰ-ਵਾਰ ਬਿਆਨ ਬਦਲ ਰਹੇ ਹਨ। ਸੁਖਜਿੰਦਰ ਰੰਧਾਵਾ ਵੱਲੋਂ ਲਗਾਤਾਰ ਇਹ ਕਹਿ ਜਾਣ ਕਿ ਅਕਾਲੀ ਦਲ ਵਿੱਚ ਉਨ੍ਹਾਂ ਦੇ ਭਰਾ ਹਨ, ਦੇ ਜਵਾਬ ਵਿੱਚ ਬਿਕਰਮ ਮਜੀਠੀਆ ਨੇ ਕਿਹਾ ਕਿ ਰੰਧਾਵਾ ਦੇ ਭਰਾ ਨੇ ਹਮੇਸ਼ਾ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਗਲਤ ਸਨ।

ਬਿਕਰਮ ਮਜੀਠੀਆ ਇੱਥੇ ਹੀ ਨਹੀਂ ਰੁਕੇ ਤੇ ਕਿਹਾ ਕਿ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਿੱਚ ਜਾਣਦੇ ਹਨ। ਸਾਹਮਣੇ ਭਾਵੇਂ ਮਹਾਰਾਜਾ ਕਹਿਣ ਪਰ ਪਿੱਠ ਪਿੱਛੇ ਉਨ੍ਹਾਂ ਨੂੰ ਫੌਜੀ-ਫੌਜੀ ਕਹਿੰਦੇ ਹਨ। ਇਹ ਗੱਲ ਗੁਰਦਾਸਪੁਰ ਦਾ ਬੱਚਾ-ਬੱਚਾ ਜਾਣਦਾ ਹੈ। ਪੰਜਾਬ ਸਰਕਾਰ ਵੱਲੋਂ ਕੈਪਟਨ ਸਰਕਾਰ ਵੱਲੋਂ ਸਿਰਫ ਕੁਝ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦੇਣ ਦੇ ਫੈਸਲੇ ਬਾਰੇ ਮਜੀਠੀਆ ਨੇ ਕਿਹਾ ਕਿ ਜਿਹੜੇ ਸਰਕਾਰ ਨੇ ਫੋਨ ਦੇਣੇ ਹਨ, ਉਹ ਇੱਕ ਦਿਨ ਵੀ ਨਹੀਂ ਚੱਲਣੇ। ਜਿੰਨਾ ਚਿਰ ਤੱਕ ਇਹ ਸਾਰੇ ਨੌਜਵਾਨਾਂ ਨੂੰ ਮੋਬਾਈਲ ਦੇਣ ਦੀ ਗੱਲ ਕਰ ਰਹੇ ਹਨ, ਉਨੇ ਸਮੇਂ ਵਿੱਚ ਇਨ੍ਹਾਂ ਦੀ ਸਰਕਾਰ ਚਲੇ ਜਾਣੀ ਹੈ।