ਇੰਝ ਲਿਆਊ ਹਨੀਪ੍ਰੀਤ ਡੇਰਾ ਮੁਖੀ ਨੂੰ ਬਾਹਰ!, ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਤਾ ਸਾਥ

Tags

ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਉਸ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੇ ਸੋਮਵਾਰ ਨੂੰ ਦੁਪਹਿਰ ਨੂੰ ਕਰੀਬ 20 ਮਿੰਟ ਤੱਕ ਮੁਲਾਕਾਤ ਕੀਤੀ। ਹਨੀਪ੍ਰੀਤ 2:30 ਵਜੇ ਸੁਨਾਰੀਆ ਜੇਲ੍ਹ ਆਈ ਅਤੇ ਰਾਮ ਰਹੀਮ ਨਾਲ ਉਸ ਦੀ ਮੁਲਾਕਾਤ 2:55 ਵਜੇ ਤੋਂ 3:15 ਵਜੇ ਤੱਕ ਹੋਈ। ਹਨੀਪ੍ਰੀਤ ਦੇ ਨਾਲ ਸਿਰਸਾ ਡੇਰਾ ਦਾ ਕੰਮ ਦੇਖ ਰਹੀ ਸ਼ੋਭਾ ਇੰਸਾ ਅਤੇ ਗੁਰਮੀਤ ਰਾਮ ਰਹੀਮ ਦੇ ਸਹਿਪਾਠੀ ਰਹੇ ਅਤੇ ਸਿਰਸਾ ਡੇਰੇ 'ਚ ਅਧਿਆਪਕ ਰਹੇ ਚਰਨ ਸਿੰਘ ਵੀ ਸਨ। ਹਨੀਪ੍ਰੀਤ ਦੀ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਦੇ ਸਮੇਂ ਡੇਰਾ ਮੁਖੀ ਸ਼ੀਸ਼ੇ ਦੇ ਮੁਲਾਕਾਤੀ ਕੈਬਨ 'ਚ ਸੀ ਅਤੇ ਹਨੀਪ੍ਰੀਤ ਉਸ ਨੂੰ ਸਾਹਮਣੇ ਤੋਂ ਦੇਖ ਤਾਂ ਸਕਦੀ ਸੀ ਪਰ ਗੱਲਬਾਤ ਸਿਰਫ ਇੰਟਰਕਾਮ ਜ਼ਰੀਏ ਹੀ ਹੋਈ।

ਮੁਲਾਕਾਤ ਸਮੇਂ ਜੇਲ੍ਹ 'ਚ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਗੁਰਮੀਤ ਰਾਮ ਰਹੀਮ ਨੂੰ ਜਦ ਉਸ ਦੀ ਬੈਰਕ 'ਚੋਂ ਮੁਲਾਕਾਤ ਲਈ ਲਿਆਂਦਾ ਗਿਆ ਤਾਂ ਉਸ ਸਮੇਂ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਪੂਰੀ ਜੇਲ੍ਹ ਨੂੰ ਬੰਦ ਕਰ ਦਿੱਤਾ ਗਿਆ ਸੀ। 20 ਮਿੰਟ ਦੀ ਮੁਲਾਕਾਤ ਦੌਰਾਨ ਜ਼ਿਆਦਾਤਰ ਸਮਾਂ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਨੇ ਹੀ ਗੱਲ ਕੀਤੀ ਅਤੇ ਇਸ ਵਾਰ ਵੀ ਦੋਵੇਂ ਕਾਫ਼ੀ ਭਾਵੁਕ ਨਜ਼ਰ ਆਏ। ਇਨ੍ਹੀਂ ਦਿਨੀਂ ਗੁਰਮੀਤ ਰਾਮ ਰਹੀਮ ਖ਼ਿਲਾਫ਼ ਚੱਲ ਰਹੇ ਮਾਮਲਿਆਂ ਦੀ ਸੁਣਵਾਈ ਦੌਰਾਨ ਵੱਖ-ਵੱਖ ਅਦਾਲਤਾਂ 'ਚ ਅਕਸਰ ਚਰਨ ਸਿੰਘ ਹੀ ਦੇਖੇ ਜਾਂਦੇ ਹਨ।

ਪਿਛਲੇ ਇਕ ਪੰਦਰਵਾੜੇ ਦੌਰਾਨ ਹਨੀਪ੍ਰੀਤ ਦੀ ਗੁਰਮੀਤ ਰਾਮ ਰਹੀਮ ਨਾਲ ਇਹ ਦੂਜੀ ਮੁਲਾਕਾਤ ਹੈ। ਸੂਤਰਾਂ ਅਨੁਸਾਰ ਹਨੀਪ੍ਰੀਤ ਨੇ ਡੇਰਾ ਮੁਖੀ ਨਾਲ ਉਨ੍ਹਾਂ ਖ਼ਿਲਾਫ਼ ਚੱਲ ਰਹੇ ਮਾਮਲਿਆਂ ਅਤੇ ਡੇਰੇ ਦੀਆਂ ਸਰਗਰਮੀਆਂ ਨੂੰ ਲੈ ਕੇ ਵਿਸਥਾਰ 'ਚ ਚਰਚਾ ਕੀਤੀ ਅਤੇ ਅੱਗੇ ਲਈ ਉਸ ਨੇ ਦਿਸ਼ਾ-ਨਿਰਦੇਸ਼ ਲਏ। ਹਨੀਪ੍ਰੀਤ ਇਨੀਂ ਦਿਨੀਂ ਸਿਰਸਾ ਸਥਿਤ ਡੇਰੇ 'ਚ ਹੀ ਰਹਿ ਰਹੀ ਹੈ ਅਤੇ ਡੇਰੇ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖ ਰਹੀ ਹੈ।