ਆਮ ਆਦਮੀ ਪਾਰਟੀ ਲਈ ਆਈ ਵੱਡੀ ਖੁਸ਼ਖ਼ਬਰੀ, ਭਗਵੰਤ ਮਾਨ ਨੇ ਕਰਤਾ ਐਲਾਨ, ਹੁਣ ਤਾਂ ਜਿੱਤ ਪੱਕੀ ਏ

Tags

ਆਮ ਆਦਮੀ ਪਾਰਟੀ ਵੱਲੋਂ ਸੋਮਵਾਰ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਨਕ ਮਾਨਸਾ ਦਫ਼ਤਰ ਵਿਖੇ ਪਿ੍ਰੰਸੀਪਲ ਬੁੱਧ ਰਾਮ ਐੱਮਐੱਲਏ ਬੁੁਢਲਾਡਾ, ਚੇਅਰਮੈਨ ਕੋਰ ਕਮੇਟੀ ਪੰਜਾਬ ਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਦਾਤੇਵਾਸ ਦੀ ਅਗਵਾਈ ਵਿਚ ਹੋਈ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਦਲਿਤਾਂ ਦੇ ਗ਼ਰੀਬਾਂ ਨਾਲ ਸਰਾਸਰ ਧੱਕਾ ਹੈ, ਕਿਉਂਕਿ ਪਿੰਡਾਂ ਦੀ ਪੰਚਾਇਤੀ ਜ਼ਮੀਨਾਂ ਵਿਚ ਦਲਿਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਜਿਸ ਨਾਲ ਗ਼ਰੀਬ ਲੋਕ ਆਪਣਾ ਜੀਵਨ ਗੁਜ਼ਾਰਦੇ ਹਨ, ਗ਼ਰੀਬ ਪਰਿਵਾਰਾਂ ਨੂੰ ਰਹਿਣ ਦੇ ਲਈ ਜੋ 5 -5 ਮਰਲੇ ਦੇ ਰਹਿਣ ਲਈ ਪਲਾਂਟ ਵੀ ਇਨ੍ਹਾਂ ਜ਼ਮੀਨਾਂ ਵਿਚੋਂ ਹੀ ਦਿੱਤੇ ਜਾਂਦੇ ਰਹੇ ਹਨ, ਜੇਕਰ ਇਹ ਜ਼ਮੀਨਾਂ ਹੀ ਨਹੀਂ ਬਚਣਗੀਆਂ ਤਾਂ ਫਿਰ ਇਨ੍ਹਾਂ ਨੂੰ ਇਹ ਸਹਾਇਤਾ ਕਿਵੇਂ ਮਿਲਣਗੀਆਂ।

ਬਾਕੀ ਪਿੰਡਾਂ ਦੀਆਂ ਪੰਚਾਇਤਾਂ ਵੀ ਇਨ੍ਹਾਂ ਜ਼ਮੀਨਾਂ ਨੂੰ ਮਾਮਲੇ ਤੇ ਦੇ ਕੇ ਉਸ ਆਮਦਨ ਨਾਲ ਪਿੰਡਾਂ ਦਾ ਵਿਕਾਸ ਕਰਵਾਉਂਦੀਆਂ ਹਨ। ਉਨ੍ਹਾਂ ਨੂੰ ਇਸ ਫ਼ੈਸਲੇ ਨਾਲ ਦਿੱਕਤ ਆਵੇਗੀ।ਜਿਸ ਵਿਚ ਪਾਰਟੀ ਦੇ ਭਵਿੱਖ ਵਿਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਸਬੰਧੀ ਤੇ ਪਾਰਟੀ ਦੀ ਅਗਲੇ ਪ੍ਰਰੋਗਰਾਮਾਂ ਦੀ ਰਣਨੀਤੀ ਵੀ ਉਲੀਕੀ ਗਈ। ਪਿਛਲੇ ਦਿਨੀਂ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਵੱਲੋਂ ਇਕ ਨਾਦਰਸ਼ਾਹੀ ਫ਼ਰਮਾਨ ਜਾਰੀ ਕਰ ਕੇ ਪਿੰਡਾਂ ਦੀਆਂ ਸ਼ਾਮਲਾਟਾਂ ਨੂੰ ਵੇਚਣ ਤੇ ਉਨ੍ਹਾਂ ਦੇ ਅਧਿਕਾਰ ਖੋਹਣ ਦੀ ਜੋ ਕੋਸ਼ਿਸ਼ ਕੀਤੀ ਗਈ ਹੈ। ਉਸ ਦੀ ਪਾਰਟੀ ਵੱਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।