ਆਪਣੇ ਨਿੱਜੀ ਦੌਰ 'ਤੇ ਬਰਨਾਲਾ ਪੁੱਜੇ ਆਮ ਆਦਮੀ ਪਾਰਟੀ ਦੇ ਦਾਖਾ ਤੋਂ ਸਾਬਕਾ ਵਿਧਾਇਕ ਐੱਚ.ਐੱਸ. ਫੂਲਕਾ ਨੇ ਅਕਾਲੀ ਦਲ ਵਿਚ ਸੁਖਦੇਵ ਸਿੰਘ ਢੀਂਡਸਾ ਦੀ ਬਗਾਵਤ ਦੇ ਮੁੱਦੇ 'ਤੇ ਕਿਹਾ ਕਿ ਅਜੇ ਤਾਂ ਬਗਾਵਤ ਦੀ ਸ਼ੁਰੂਆਤ ਹੋਈ ਹੈ ਅਤੇ ਜਲਦੀ ਹੀ ਅਕਾਲੀ ਦਲ ਦੇ ਹੋਰ ਨੇਤਾ ਵੀ ਸੁਖਬੀਰ ਬਾਦਲ ਨਾਲ ਬਗਾਵਤ ਕਰਨਗੇ। ਉਥੇ ਹੀ ਉਨ੍ਹਾਂ ਨੇ ਸੀ.ਏ.ਏ. ਦੇ ਮੁੱਦੇ 'ਤੇ ਭਾਜਪਾ ਦੇ ਹੱਕ 'ਚ ਬੋਲਦੇ ਹੋਏ ਕਿਹਾ ਕਿ ਉਹ ਅਫਗਾਨੀ ਸਿੱਖਾਂ ਦੇ ਵਕੀਲ ਰਹੇ ਹਨ। ਇਹ ਐਕਟ ਅਫਗਾਨੀ ਸਿੱਖਾਂ ਲਈ ਵਰਦਾਨ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਅਫਗਾਨੀ ਸਿੱਖਾਂ ਦਾ ਹੱਕ ਬਣਦਾ ਹੈ ਅਤੇ ਉਨ੍ਹਾਂ ਨੂੰ ਸਿਟੀਜਨਸ਼ਿੱਪ ਮਿਲਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਦਾ ਕੋਈ ਵੀ ਕਾਰਜਕਰਤਾ ਅਤੇ ਨੇਤਾ ਸੁਖਬੀਰ ਬਾਦਲ ਦੇ ਕਾਰਨ ਹੀ ਅਕਾਲੀ ਦਲ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਅੱਜ ਜੋ ਅਕਾਲੀ ਦਲ ਦੀ ਹਾਲਤ ਹੈ ਉਸ ਲਈ ਸੁਖਬੀਰ ਬਾਦਲ ਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਕਾਲੀ ਦਾ ਦਿਲ ਫਰੋਲ ਲਓ, ਸਾਰੇ ਬਾਦਲਾਂ ਤੋਂ ਦੁਖੀ ਹਨ। ਬਹਿਸ ਤੋਂ ਬਾਅਦ ਜਿਵੇਂ ਹੀ ਰੈਜ਼ੋਲੁਸ਼ਨ ਪਾਸ ਹੋਇਆ, ਉਸੇ ਦਿਨ 28 ਅਗਸਤ 2017 ਨੂੰ ਉਨ੍ਹਾਂ ਨੇ ਵਿਧਾਨਸਭਾ ਤੋਂ ਬਾਹਰ ਨਿਕਲਦੇ ਹੀ ਕਹਿ ਦਿੱਤਾ ਸੀ ਕਿ ਪੰਜਾਬ ਸਰਕਾਰ ਦਾ ਇਸ ਮਾਮਲੇ 'ਤੇ ਅੱਗੇ ਕਾਰਵਾਈ ਕਰਨ ਦਾ ਕੋਈ ਇਰਾਦਾ ਨਹੀਂ ਹੈ।