ਅੱਜ ਕੀ ਹੋਇਆ ਭਗਵੰਤ ਮਾਨ ਨੂੰ | ਸ਼ਰਮ ਨਾਲ ਬੀਬੀਆਂ ਨੇ ਪਾਈ ਨੀਵੀਂ

Tags

ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਪਹਿਲਾਂ ਜ਼ਿਲ੍ਹਾ ਪ੍ਰਧਾਨ, ਵਿੰਗਾਂ ਦੇ ਮੁਖੀ, ਅਬਜ਼ਰਵਰਾਂ ਅਤੇ ਬਾਅਦ ‘ਚ ਕੋਰ ਕਮੇਟੀ ਦੀ ਬੈਠਕਾਂ ਹੋਈਆਂ।  ਭਗਵੰਤ ਮਾਨ ਨੇ ਕਿਹਾ ਕਿ ਮੋਦੀ-ਅਮਿਤ ਸਾਹ ਦੀ ਜੋੜੀ ਦਾ ਸਿਆਸੀ ਪਤਨ ਸ਼ੁਰੂ ਹੋ ਗਿਆ ਹੈ। ਚਾਲੂ ਸਾਲ ਦੌਰਾਨ ਭਾਜਪਾ ਅਤੇ ਉਸ ਦੇ ਸਹਿਯੋਗੀ ਦਲ 5 ਰਾਜਾਂ ‘ਚ ਹਾਰ ਦਾ ਮੂੰਹ ਦੇਖ ਚੁੱਕੇ ਹਨ ਅਤੇ ਨਵੇਂ ਸਾਲ ਦੇ ਸ਼ੁਰੂ ‘ਚ ਹੀ ਭਾਜਪਾ ਅਤੇ ਉਸ ਦੀਆਂ ਬੀ ਟੀਮਾਂ ਹਾਰ ਦਾ ਮੂੰਹ ਦੇਖ ਰਹੀ ਹੈ, ਕਿਉਂਕਿ ਦਿੱਲੀ ‘ਚ ਆਪਣੇ ਲੋਕ ਹਿਤੈਸ਼ੀ ਕੰਮਾਂ ਕਰਕੇ ਅਰਵਿੰਦ ਕੇਜਰੀਵਾਲ ਦੁਬਾਰਾ ਵੱਡੇ ਬਹੁਮਤ ਨਾਲ ‘ਆਪ’ ਦੀ ਸਰਕਾਰ ਬਣ ਰਹੀ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੱਸਿਆ ਕਿ ਬੈਠਕਾਂ ਦਾ ਮਕਸਦ ਜਿੱਥੇ ਪੰਜਾਬ ‘ਚ ਪਾਰਟੀ ਦੀ ਬੂਥ ਪੱਧਰ ‘ਤੇ ਸਰਗਰਮੀਆਂ ਵਧਾਉਣਾ ਅਤੇ ਕੈਪਟਨ ਤੇ ਬਾਦਲਾਂ ਦੀ ਮਿਲੀਭੁਗਤ ਅਤੇ ਸਾਂਝੇ ਮਾਫ਼ੀਆ ਦੀ ਲੋਕਾਂ ‘ਚ ਪੋਲ ਖੋਲ੍ਹਣਾ ਹੈ, ਉੱਥੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਹੱਕ ‘ਚ ਪੰਜਾਬ ਦੀਆਂ ਟੀਮਾਂ ਤਿਆਰ ਕਰਨਾ ਹੈ।ਭਗਵੰਤ ਮਾਨ ਨੇ ਦੱਸਿਆ ਕਿ ਦਿੱਲੀ ‘ਚ ਟੀਮਾਂ ਦੀ ਤੈਨਾਤੀ ਲਈ ਸੀਨੀਅਰ ਆਗੂ ਤੇ ਸਿਆਸੀ ਰੀਵਿੳੂ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਖ਼ਜ਼ਾਨਚੀ ਸੁਖਵਿੰਦਰ ਪਾਲ ਸੁੱਖੀ ਦੀ ਚੰਡੀਗੜ੍ਹ ਹੈੱਡਕੁਆਟਰ ਤੇ ਸੰਗਠਨ ਇੰਚਾਰਜ ਗੈਰੀ ਵੜਿੰਗ ਅਤੇ ਰਾਸ਼ਟਰੀ ਕਾਰਜਕਾਰੀ ਦੇ ਮੈਂਬਰ ਹਰਿੰਦਰ ਸਿੰਘ ਅਮਿੰ੍ਰਤਸਰ ਨੂੰ ਦਿੱਲੀ ‘ਚ ਤਾਲਮੇਲ ਇੰਚਾਰਜ (ਕੁਆਰਡੀਨੇਟਰ) ਨਿਯੁਕਤ ਕੀਤਾ ਗਿਆ ਹੈ।