ਹੁਣ ਨਵਜੋਤ ਸਿੱਧੂ ਤੋਂ ਆਹ ਚੀਜ਼ ਵੀ ਖੋਹੀ, ਪਾਰਟੀ ਵਿਰੁੱਧ ਭੁਗਤਣ ਦੀ ਮਿਲੀ ਸਜ਼ਾ?

Tags

ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਕ ਅਹਿਮ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਨਵਜੋਤ ਸਿੱਧੂ, ਮੰਤਰੀ ਦੀ ਕੁਰਸੀ ਛੱਡਣ ਤੋਂ ਬਾਅਦ ਆਪਣੇ ਵਿਧਾਇਕ ਅਹੁਦੇ ਦੀ ਤਨਖਾਹ ਵੀ ਨਹੀਂ ਲੈ ਰਹੇ ਹਨ। ਪਿਛਲੇ 4 ਮਹੀਨਿਆਂ ਤੋਂ ਨਵਜੋਤ ਸਿੱਧੂ ਨੇ ਆਪਣੀ ਐਮਐਲਏ ਦੀ ਤਨਖਾਹ ਤੇ ਭੱਤੇ ਨਹੀਂ ਲਏ ਹਨ।ਮੰਤਰੀ ਰਹਿੰਦੇ ਹੋਏ ਸਿੱਧੂ ਨੂੰ ਸਰਕਾਰੀ ਕੋਠੀ ਤੇ ਮੰਤਰੀ ਦੀ ਤਨਖਾਹ ਮਿਲਦੀ ਰਹੀ ਪਰ ਹੁਣ ਵਿਧਾਨ ਸਭਾ ਦੀ ਲੇਖਾ ਸ਼ਾਖਾ ਵੱਲੋਂ ਸਿੱਧੂ ਦੀ ਸੈਲਰੀ ਰੋਕੀ ਹੋਈ ਹੈ। ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਨੇ ਦੱਸਿਆ ਕਿ ਅਸਲ ਵਿਚ ਨਵਜੋਤ ਸਿੱਧੂ ਦੀ ਤਨਖਾਹ ਰੋਕੀ ਨਹੀਂ ਗਈ ਹੈ।

ਬਲਕਿ ਸਿੱਧੂ ਵੱਲੋਂ ਤਨਖਾਹ ਲਈ ਨਹੀਂ ਜਾ ਰਹੀ। ਸਕੱਤਰ ਨੇ ਜਾਣਕਾਰੀ ਦਿੱਤੀ ਕਿ ਸਿੱਧੂ ਦੀ ਤਨਖਾਹ ਇਸ ਲਈ ਖਾਤੇ ਵਿੱਚ ਨਹੀਂ ਗਈ ਕਿਉਂਕਿ ਉਨ੍ਹਾਂ ਨੇ ਡੀਡੀਏ ਦੀ ਫਾਇਲ ਤੇ ਸਾਇਨ ਨਹੀਂ ਕੀਤੇ। ਨਿਯਮ ਅਨੁਸਾਰ ਹਰ ਵਿਧਾਇਕ ਨੂੰ ਆਪਣੀ ਤਨਖਾਹ ਤੇ ਭੱਤੇ ਲੈਣ ਲਈ ਸਾਇਨ ਕਰਨੇ ਪੈਂਦੇ ਹਨ। ਨਵਜੋਤ ਸਿੱਧੂ ਵੱਲੋਂ ਸੈਲਰੀ ਲਈ ਅਪਲਾਈ ਹੀ ਨਹੀਂ ਕੀਤਾ ਜਾ ਰਿਹਾ। ਹੁਣ ਸਵਾਲ ਹੈ ਕਿ ਸਿੱਧੂ ਅਜੇ ਵੀ ਕੈਪਟਨ ਤੋਂ ਨਾਰਾਜ਼ ਹਨ ਜਾਂ ਸਿੱਧੂ ਸਰਗਰਮ ਸਿਆਸਤ ਤੋਂ ਆਪਣੀ ਬਣਾਈ ਦੂਰੀ ਕਰਕੇ ਹੀ ਸੈਲਰੀ ਨਹੀਂ ਲੈ ਰਹੇ।