ਸਿੱਧੂ ਮੂਸੇਵਾਲਾ ਏਨੀਂ ਦਿਨੀਂ ਆਪਣੇ ਨਵੇਂ ਘਰ ਦਾ ਨਿਰਮਾਣ ਕਰਵਾ ਰਹੇ ਹਨ । ਇਸ ਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ “ਮਿਹਨਤਾਂ ਦਾ ਮਹਿਲ” #ਸ਼ੁਕਰ। ਇਸ ਤਸਵੀਰ ‘ਚ ਸਿੱਧੂ ਮੂਸੇਵਾਲਾ ਆਪਣੇ ਨਵੇਂ ਬਣ ਰਹੇ ਘਰ ਦੇ ਸਾਹਮਣੇ ਖੜੇ ਹਨ । ਸਿੱਧੂ ਮੂਸੇਵਾਲਾ ਗੀਤਾਂ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਨਾਮ ਕਮਾ ਰਹੇ ਹਨ ਅਤੇ ਹੁਣ ਉਹ ਜਲਦ ਹੀ ਫ਼ਿਲਮ “ਯੈੱਸ ਆਈ ਐੱਮ” ਸਟੂਡੈਂਟ ‘ਚ ਨਜ਼ਰ ਆਉਣ ਵਾਲੇ ਹਨ ।
ਮਾਨਸਾ ਦੇ ਪਿੰਡ ਮੂਸੇਵਾਲਾ ਨਾਲ ਸਬੰਧ ਰੱਖਣ ਵਾਲੇ ਸਿੱਧੂ ਮੂਸੇਵਾਲਾ ਨੇ ਹੁਣ ਤੱਕ ਕਈ ਹਿੱਟ ਗੀਤ ਗਾਏ ਹਨ। ਆਪਣੇ ਗੀਤਾਂ ਕਰਕੇ ਚਰਚਾ ‘ਚ ਰਹਿਣ ਵਾਲੇ ਸਿੱਧੂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਦੇ ਹਾਲ ਹੀ ‘ਚ ਆਏ ਗੀਤ ‘ਧੱਕਾ’ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਸਿੱਧੂ ਮੂਸੇਵਾਲਾ ਅਗਲੇ ਸਾਲ ਵੀ ਕਈ ਹਿੱਟ ਗੀਤ ਲੈ ਕੇ ਆ ਰਹੇ ਹਨ।