ਵਿਦੇਸ਼ ਜਾਣ ਵਾਲੇ ਹੁਸ਼ਿਆਰ ਵਿਦਿਆਰਥੀਆਂ ਲਈ ਵੱਡਾ ਧਮਾਕਾ

Tags

ਹੁਣ ਜਰਮਨ ‘ਚ ਜਾਣਾ ਸੌਖਾ ਹੋ ਸਕਦਾ ਹੈ। ਚਾਂਸਲਰ ਏਂਜਲਾ ਮਾਰਕਲ ਦੀ ਕੈਬਨਿਟ ਨੇ ਬੁੱਧਵਾਰ ਨਵੇਂ ਇਮੀਗ੍ਰੇਸ਼ਨ ਨਿਯਮਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ, ਤਾਂ ਕਿ ਜਰਮਨੀ ‘ਚ ਕੰਮ ਦੀ ਭਾਲ ਲਈ ਘੱਟ ਕੁਸ਼ਲ ਵਿਦੇਸ਼ੀ ਲੋਕਾਂ ਲਈ ਉੱਥੇ ਆਉਣਾ ਅਸਾਨ ਹੋ ਸਕੇ। ਜਾਣਕਾਰੀ ਮੁਤਾਬਕ ਜਰਮਨੀ ਨੂੰ ਵਰਕਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਸ ਦੀ ਅਰਥਵਿਵਸਥਾ ਹੌਲੀ ਹੋਣ ਦਾ ਖਦਸ਼ਾ ਹੈ। ਪੁਰਾਣੇ ਨਿਯਮਾਂ ਤਹਿਤ ਇਹ ਮੌਕਾ ਡਾਕਟਰ, ਇੰਜੀਨੀਅਰ, ਆਈ. ਟੀ. ਪੇਸ਼ਾਵਰਾਂ ਵਰਗੇ ਉੱਚ ਹੁਨਰਮੰਦਾਂ ਲਈ ਰਿਜ਼ਰਵਡ ਸੀ, ਯਾਨੀ ਕਿ ਘੱਟ ਪੜ੍ਹੇ-ਲਿਖੇ ਲੋਕਾਂ ਲਈ ਨਿਯਮਾਂ ‘ਚ ਢਿੱਲ ਨਹੀਂ ਸੀ। ਹੁਣ ਮਿਡ ਸਕਿਲਡ ਵਰਕਰਾਂ ਨੂੰ ਵੀ ਜਰਮਨੀ ‘ਚ ਕੰਮ ਕਰਨ ਦਾ ਮੌਕਾ ਮਿਲੇਗਾ।

ਜਰਮਨੀ ਦੀ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਵਿਦੇਸ਼ ‘ਚ ਰੁਜ਼ਗਾਰ ਤਲਾਸ਼ਣ ਵਾਲਿਆਂ ਨੂੰ ਖਿੱਚਣ ਲਈ ਇਮੀਗ੍ਰੇਸ਼ਨ ਨਿਯਮ ਨਰਮ ਕੀਤੇ ਹਨ। ਨਵੇਂ ਨਿਯਮ ਯੂਰਪੀ ਸੰਘ ਤੋਂ ਬਾਹਰਲੇ ਵਰਕਰਾਂ ਲਈ ਬਣਾਏ ਗਏ ਹਨ। ਇਸ ਤਹਿਤ ਘੱਟ ਯੋਗਤਾ ਵਾਲੇ ਵਰਕਰਾਂ ਨੂੰ ਪਹਿਲਾਂ 6 ਮਹੀਨਿਆਂ ਲਈ ਜਰਮਨੀ ‘ਚ ਕੰਮ ਕਰਨ ਦਾ ਮੌਕਾ ਮਿਲੇਗਾ। ਹਾਲਾਂਕਿ ਇਨ੍ਹਾਂ ਵਰਕਰਾਂ ਕੋਲ ਉੱਥੇ ਰਹਿਣ ਲਈ ਜ਼ਰੂਰੀ ਫੰਡ ਅਤੇ ਜਰਮਨੀ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੈ।