ਪ੍ਰਿਅੰਕਾ ਗਾਂਧੀ ਤੱਕ ਪਹੁੰਚਿਆ ਸਰਦਾਰ | ਸਟੇਜ 'ਤੇ ਹੰਗਾਮਾ, ਪਾਇਆ ਜੱਫਾ

Tags

ਰੈਲੀ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਲਖਨਊ ਸਥਿਤ ਕਾਂਗਰਸ ਹੈੱਡਕੁਆਰਟਰਜ਼ ਵਿਖੇ ਸਥਾਪਨਾ ਦਿਵਸ ਮੌਕੇ ਪ੍ਰਿਅੰਕਾ ਗਾਂਧੀ ਨੇ ਰਣਨੀਤਕ ਤੇ ਕਾਰਜ–ਯੋਜਨਾ ਕਮੇਟੀ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸੰਵਿਧਾਨ ’ਤੇ ਹਮਲਾ ਬੋਲਣ ਵਾਲਿਆਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਸ੍ਰੀਮਤੀ ਪ੍ਰਿਅੰਕਾ ਗਾਂਧੀ ਕੱਲ੍ਹ ਸ਼ੁੱਕਰਵਾਰ ਸ਼ਾਮੀਂ ਸੱਤ ਵਜੇ ਹੀ ਲਖਨਊ ਪੁੱਜ ਗਏ ਸਨ। ਉਹ ਸੂਬਾ ਕਾਂਗਰਸ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਆਗੂਆਂ ਨੂੰ ਮਿਲੇ।

ਕਾਂਗਰਸ ਪਾਰਟੀ ਨੇ ਕੇਰਲ ਦੀ ਰਾਜਧਾਨੀ ਤਿਰੂਵਨੰਥਾਪੁਰਮ ਵਿਖੇ ਰਾਜ ਭਵਨ ਵੱਲ CAA ਅਤੇ NRC ਵਿਰੁੱਧ ਵਿਰੋਧ ਮਾਰਚ ਕੱਢਿਆ ਜਾ ਰਿਹਾ ਹੈ; ਜਿੱਥੇ ਕਾਂਗਰਸ ਦੇ ਕਈ ਸੀਨੀਅਰ ਆਗੂ ਮੌਜੂਦ ਹਨ। ਤਾਮਿਲ ਨਾਡੂ ਦੀ ਰਾਜਧਾਨੀ ਚੇਨਈ ’ਚ ਤਾਮਿਲ ਨਾਡੂ ਤੌਹੀਦ ਜਮਾਤ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਦਾ ਬਹੁਤ ਲੰਮੇਰਾ ਝੰਡਾ ਇੱਥੇ ਲੋਕਾਂ ਨੂੰ ਵੇਖਣ ਨੂੰ ਮਿਲਿਆ।