ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕਾਂਗਰਸ ਨੇ ਭਾਰਤ ਬਚਾਓ ਰੈਲੀ ਰੱਖੀ ਸੀ। ਇਸ ਮੌਕੇ ਪਾਰਟੀ ਵੱਲੋਂ ਵੱਡੇ ਲੀਡਰਾਂ ਨੂੰ ਰੈਲੀ ਵਿਚ ਆਉਣ ਲਈ ਕਿਹਾ ਸੀ। ਕਾਂਗਰਸ ਆਲਾਕਮਾਨ ਨੇ ਸਿੱਧੂ ਨੂੰ ਪ੍ਰਚਾਰ ਕਰਨ ਲਈ ਹੈਲੀਕਪਟਰ ਵੀ ਦਿੱਤਾ ਹੋਇਆ ਸੀ ਲੇਕਿਨ 2019 ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਜਿਥੇ ਰਾਹੁਲ ਗਾਂਧੀ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ, ਉਥੇ ਹੀ ਸਿੱਧੂ ਨੂੰ ਵੀ ਕਿਨਾਰੇ ਕੀਤਾ ਗਿਆ। ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਸਿੱਧੂ ਦਾ ਨਾਂ ਕਾਂਗਰਸ ਦੇ ਸਟਾਰ ਪ੍ਰਚਾਰਕਾ ਦੀ ਸੂਚੀ ਚ ਸ਼ਾਮਿਲ ਨਹੀਂ ਕੀਤਾ ਗਿਆ।
ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਸੋਨੀਆ ਗਾਂਧੀ ਵੱਲੋਂ ਇਸ ਰੈਲੀ ਨੂੰ ਕੇਂਦਰ ਸਰਕਾਰ ਖਿਲਾਫ ਰੱਖਿਆ ਗਿਆ ਸੀ ਪਰ ਇਸ ਰੈਲੀ ਵਿਚ ਰਾਹੁਲ-ਪ੍ਰਿਯੰਕਾ ਦੇ ਕਰੀਬੀ ਮੰਨੇ ਜਾਂਦੇ ਨਵਜੋਤ ਸਿੱਧੂ ਨਹੀਂ ਆਏ। ਸਿੱਧੂ ਰੈਲੀ ਵਿਚ ਕਿਉਂ ਨਹੀਂ ਆਏ, ਇਹ ਅਜੇ ਸਾਫ ਨਹੀਂ ਹੋ ਸਕਿਆ ਪਰ ਜਾਣਕਾਰੀ ਮੁਤਾਬਕ ਸਿੱਧੂ ਨੂੰ ਰੈਲੀ ਵਿਚ ਆਉਣ ਦਾ ਸੱਦਾ ਦਿੱਤਾ ਗਿਆ ਸੀ। ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਨਵਜੋਤ ਸਿੱਧੂ, ਰਾਹੁਲ ਗਾਂਧੀ ਤੋਂ ਬਾਅਦ ਸਭ ਤੋਂ ਜਿਆਦਾ ਦੇਸ਼ ਭਰ ਵਿਚ ਰੈਲੀਆਂ ਕਰ ਰਹੇ ਸਨ। ਹਰ ਸੂਬੇ ਵਿਚ ਚੋਣ ਪ੍ਰਚਾਰ ਵਿਚ ਸਿੱਧੂ ਦੀ ਡਿਮਾਂਡ ਰਹਿੰਦੀ ਸੀ।