ਢੀਂਡਸਾ ਨੂੰ ਖੁਸ਼ ਕਰਨ ਲਈ ਸੁਖਬੀਰ ਨੇ ਚੱਲੀ ਚਾਲ

Tags

ਸੁਖਬੀਰ ਬਾਦਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਅਗਲੇ ਪੰਜ ਸਾਲਾਂ ਲਈ ਪ੍ਰਧਾਨ ਬਣ ਗਏ ਹਨ, ਉੱਥੇ ਹੀ ਪਾਰਟੀ ਨੇ ਸੰਵਿਧਾਨ ਵਿੱਚ ਵੀ ਸੋਧਾਂ ਕੀਤੀਆਂ ਹਨ। ਇਸ ਤੋਂ ਇਲਾਵਾ ਸਰਕਲ ਇਕਾਈ ਦੀ ਥਾਂ ਹੁਣ ਪਿੰਡਾਂ ਵਿੱਚ 25 ਹਜ਼ਾਰ ਵੋਟਾਂ ਤੱਕ ਨੂੰ ਇੱਕ ਇਕਾਈ ਬਣਾਇਆ ਜਾਵੇਗਾ। 50 ਹਜ਼ਾਰ ਵੋਟਾਂ ਵਾਲੇ ਕਸਬਿਆਂ ਵਿੱਚ ਸ਼ਹਿਰੀ ਪ੍ਰਧਾਨ ਨਿਯੁਕਤ ਹੋਵੇਗਾ। ਇਸੇ ਤਰ੍ਹਾਂ 50 ਹਜ਼ਾਰ ਵੋਟਾਂ ਵਾਲੇ ਸ਼ਹਿਰਾਂ ’ਚ ਚਾਰ ਵਾਰਡਾਂ ਨੂੰ ਇਕੱਠਾ ਕਰ ਕੇ ਪ੍ਰਧਾਨ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਬਾਹਰਲੇ ਸੂਬਿਆਂ ਜਿਥੇ ਸਿੱਖਾਂ ਦੀ ਗਿਣਤੀ ਘੱਟ ਹੈ, ਉਥੇ ਸਪੈਸ਼ਲ ਇਨਵਾਈਟੀ ਬਣਾਏ ਜਾਣਗੇ।

ਸੰਵਿਧਾਨ ’ਚ ਕੀਤੀ ਸੋਧ ਮੁਤਾਬਕ ਹੁਣ ਪਾਰਟੀ ਦੇ ਅਹੁਦੇਦਾਰਾਂ ਦੀ ਗਿਣਤੀ ਵਧਾ ਕੇ 74 ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਸ ਤਹਿਤ ਸਰਪ੍ਰਸਤ ਤੇ ਪ੍ਰਧਾਨ ਤੋਂ ਬਾਅਦ 8 ਸੀਨੀਅਰ ਮੀਤ ਪ੍ਰਧਾਨ, 12 ਜੂਨੀਅਰ ਮੀਤ ਪ੍ਰਧਾਨ, ਸਕੱਤਰ ਜਨਰਲ 1 ਤੇ 8 ਸਕੱਤਰ ਸਮੇਤ ਕੁਲ 74 ਅਹੁਦੇਦਾਰ ਹੋਣਗੇ। ਵਰਕਿੰਗ ਕਮੇਟੀ ਮੈਂਬਰਾਂ ਦੀ ਗਿਣਤੀ 101 ਹੋਵੇਗੀ। ਅਜਿਹੇ 25 ਸਪੈਸ਼ਲ ਇਨਵਾਈਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ।ਪਾਰਟੀ ਦੇ 99ਵੇਂ ਸਥਾਪਨਾ ਦਿਵਸ ਮੌਕੇ 14 ਦਸੰਬਰ ਨੂੰ ਇਹ ਫੈਸਲਿਆਂ 'ਤੇ ਮੋਹਰ ਲੱਗੀ। ਮੰਨਿਆ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਅਹੁਦੇ ਵੰਡ ਕੇ ਸਭਨਾ ਨੂੰ ਖੁਸ਼ ਕਰਨ ਲਈ ਹੀ ਪਾਰਟੀ ਸੰਵਿਧਾਨ ਵਿੱਚ ਸੋਧਾਂ ਕੀਤੀਆਂ ਗਈਆਂ ਹਨ।