ਤਰਨਤਾਰਨ 'ਚ ਹੋਇਆ ਕਰਿਸ਼ਮਾ,ਮਰਿਆ ਹੋਇਆ ਵਿਅਕਤੀ ਮੁੜ ਹੋਇਆ ਜਿਉਂਦਾ

Tags

ਬੀਤੇ ਦਿਨੀਂ ਤਰਨ ਤਾਰਨ ਪੁਲਿਸ ਨੂੰ ਇਕ ਸਰੀ ਹੋਈ ਲਾਸ ਮਿਲਾ ਸੀ, ਜਿਸ ਦੀ ਪਛਾਣ ਅਨੂਪ ਸਿੰਘ, ਅੰਮ੍ਰਿਤਸਰ ਵਜੋਂ ਹੋਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਨਵਾਂ ਖੁਲਾਸਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਆਈਜੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਕਾਰੋਬਾਰੀ ਅਨੂਪ ਸਿੰਘ ਨੇ 7 ਕਰੋੜ ਰੁਪਏ ਦਾ ਕਲੇਮ ਲੈਣ ਲਈ ਆਪਣੇ ਹੀ ਘਤਲ ਦੀ ਸਾਜ਼ਿਸ਼ ਰਚੀ ਸੀ। ਆਈਜੀ ਪਰਮਾਰ ਨੇ ਦੱਸਿਆ ਕਿ ਇਸ ਸਾਜ਼ਿਸ਼ ਵਿਚ ਅਨੂਪ ਦੇ ਭਰਾ ਨੇ ਉਸਦਾ ਸਾਥ ਦਿੱਤਾ। ਅਨੂਪ ਨੇ ਜਿਸ ਵਿਅਕਤੀ ਦਾ ਘਤਲ ਕੀਤਾ, ਉਹ ਅਨੂਪ ਦਾ ਮੁਲਾਜ਼ਮ ਸੀ ਅਤੇ 10 ਸਾਲ ਤੱਕ ਮ੍ਰਿਥਕ ਨੇ ਦੋਸ਼ੀ ਕੋਲ ਕੰਮ ਕੀਤਾ।

ਅਨੂਪ ਸਿੰਘ ਦੇ ਭਰਾ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਅਨੂਪ ਸਿੰਘ ਵੀ ਪੁਲਿਸ ਦੀ ਗ੍ਰਿਫ਼ਤ ਚ ਹੋਵੇਗਾ।ਉਸਨੇ ਖੁਦ ਨੂੰ ਮਰਿਆ ਸਾਬਤ ਕਰਨ ਲਈ ਇਕ ਪ੍ਰਵਾਸੀ ਨੂੰ ਸਾਰਦਿੱਤਾ ਅਤੇ ਭੁਲੇਖਾ ਪਾਣ ਲਈ ਲਾਸ਼ ਕੋਲ ਆਪਣਾ ਪੱਛਾਣ ਪੱਤਰ ਰੱਖ ਦਿੱਤਾ। ਇਸ ਤਰ੍ਹਾਂ ਦੁਨੀਆਂ ਸਾਹਮਣੇ ਜ਼ਿਊਂਦਾ ਅਨੂਪ ਸਿੰਘ ਮਰਿਆ ਸਾਬਿਤ ਹੋ ਗਿਆ। ਅਨੂਪ ਖੁਦ ਦਿੱਲੀ ਜਾ ਕੇ ਛੁਪ ਗਿਆ।