ਆਹ ਹੁੰਦਾ ਡੀ.ਐੱਸ.ਪੀ. ਵਾਲਾ ਰੋਹਬ, ਬਾਹੋਂ ਫੜ੍ਹ ਫੜ੍ਹ ਫੇਰੀ ਡਾਂਗ

Tags

ਅੱਜ ਯੂਥ ਕਾਂਗਰਸ ਦੀਆਂ ਚੋਣਾਂ ਮੌਕੇ ਲੁ‌ਧਿਆਣਾ ਤੇ ਅੰਮ੍ਰਿਤਸਰ ਵਿੱਚ ਕਾਂਗਰਸੀ ਆਪਸ ਵਿੱਚ ਹੀ ਭਿੜ ਗਏ। ਅੰਮ੍ਰਿਤਸਰ ਵਿੱਚ ਜਾਅਲੀ ਵੋਟਿੰਗ ਨੂੰ ਲੈ ਕੇ ਤਣਾਅ ਵਾਲੀ ਸਥਿਤੀ ਬਣੀ। ਇੱਥੇ ਵਿਧਾਇਕ ਸੁਨੀਲ ਦੱਤੀ ਦੇ ਬੇਟੇ ਅਦਿੱਤਿਆ ਦੱਤੀ, ਜੋ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਲੜ ਰਹੇ ਹਨ, ਨਾਲ ਉਨ੍ਹਾਂ ਦੇ ਵਿਰੋਧੀ ਗਰੁੱਪ ਜੋ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਸਮਰਥਕ ਹਨ, ਵਿਚਾਲੇ ਗਾਲੀ-ਗਲੋਚ ਹੋਇਆ ਤੇ ਟਕਰਾਅ ਹੁੰਦਾ-ਹੁੰਦਾ ਟਲ ਗਿਆ। ਲੁਧਿਆਣਾ ਪੁਲਿਸ ਨੇ ਸਖਤੀ ਵਰਤਦਿਆਂ ਟਕਰਾਅ ਨੂੰ ਰੋਕ ਦਿੱਤਾ।

ਉਧਰ, ਲੁਧਿਆਣਾ ਵਿੱਚ ਅੱਜ ਯੂਥ ਕਾਂਗਰਸ ਦੀਆਂ ਵੋਟਾਂ ਦੌਰਾਨ ਜੰਮ ਕੇ ਹੰਗਾਮਾ ਹੋਇਆ। ਕਾਂਗਰਸ ਦੇ ਹੀ ਦੋ ਗੁੱਟ ਆਪਸ ਵਿੱਚ ਲੜ ਪਏ। ਇਸ ਦੌਰਾਨ ਪੰਜ ਰਾਊਂਡ ਫਾਇਰਿੰਗ ਵੀ ਹੋਈ। ਦੋਵਾਂ ਧੜਿਆਂ ਦੇ ਆਗੂਆਂ ਨੇ ਇੱਕ ਦੂਜੇ 'ਤੇ ਜਾਅਲੀ ਵੋਟਾਂ ਪਾਉਣ ਦਾ ਇਲਜ਼ਾਮ ਲਾਇਆ।