ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਮੁਕੰਮਲ! ਪੀੜਤਾਂ ਨਾਲ ਧੋਖਾ ! ਸਿੱਧੂ ਬਾਰੇ ਹੋਇਆ ਅਹਿਮ ਖੁਲਾਸਾ

Tags

ਅੰਮ੍ਰਿਤਸਰ ‘ਚ 19 ਅਕਤੂਬਰ 2018 ਦੀ ਰਾਤ ਨੂੰ ਦੁਸਹਿਰਾ ਦੇਖ ਰਹੇ ਲੋਕਾਂ ਨਾਲ ਹਾਦਸਾ ਹੋਇਆ ਸੀ। ਇਸ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਘਟਨਾ ਤੋਂ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਫ਼ਤੇ ‘ਚ ਜਾਂਚ ਪੂਰੀ ਕਰਨ ਦੇ ਆਦੇਸ਼ ਦਿੱਤੇ ਸਨ। ਹਾਲਾਂਕਿ ਮੈਜਿਸਟਰੇਟ ਨੇ 19 ਨਵੰਬਰ ਨੂੰ ਮਾਮਲੇ ਦੀ ਜਾਂਚ ਪੂਰੀ ਕਰ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਸੀ। ਪਰ ਰਿਪੋਰਟ ਨੂੰ ਅੱਜ ਤਕ ਜਨਤਕ ਨਹੀਂ ਕੀਤਾ ਜਾ ਰਿਹਾ ਸੀ। ਜਲੰਧਰ ਡਵੀਜ਼ਨ ਦੇ ਮੈਜਿਸਟਰੇਟ ਬੀ ਪੁਰਸ਼ਾਰਥ ਦੀ ਰਿਪੋਰਟ ਨੇ ਇਸ ਹਾਦਸੇ ‘ਚ ਲਾਪਰਵਾਹੀ ਲਈ ਸਮਾਗਮ ਪ੍ਰਬੰਧਕ ਮਿੱਠੂ ਮਦਾਨ,

ਸਥਾਨਕ ਥਾਣੇ ਦੇ ਪੁਲਿਸ ਅਧਿਕਾਰੀਆਂ ਸਮੇਤ 23 ਜਣਿਆਂ ਨੂੰ ਜ਼ਿੰਮੇਵਾਰ ਦੱਸਿਆ ਹੈ।ਮਨੁੱਖੀ ਅਧਿਕਾਰ ਸੰਗਠਨ ਦੇ ਮੁੱਖ ਜਾਂਚ ਅਧਿਕਾਰੀ ਸਰਬਜੀਤ ਸਿੰਘ ਵੇਰਕਾ ਨੇ ਰਿਪੋਰਟ ਤੋਂ ਪਰਦਾ ਹਟਾਉਂਦੇ ਹੋਏ ਦੋਸ਼ ਲਾਇਆ ਕਿ ਰਾਜਨੀਤਿਕ ਪ੍ਰਭਾਵ ਦੇ ਚਲਦੇ 58 ਲੋਕਾਂ ਨੂੰ ਇਨਸਾਫ ਤੋਂ ਦੂਰ ਰੱਖਿਆ ਜਾ ਰਿਹਾ ਸੀ।ਉਹਨਾਂ ਨੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਮਿਲ ਕੇ 23 ਲੋਕਾਂ ਖਿਲਾਫ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਦਿੱਤੀ ਹੈ। ਉਹਨਾਂ ਕਿਹਾ ਕਿ 15 ਦਿਨਾਂ ‘ਚ ਨਾ ਮਿਲਿਆ ਇਨਸਾਫ ਤਾਂ ਹਾਈਕੋਰਟ ਦਾ ਰੁਖ ਕੀਤਾ ਜਾਵੇਗਾ।