ਜੈਜ਼ੀ ਬੀ ਤੇ ਕਰਨ ਔਜਲੇ ਨੇ ਰਲ ਕੇ ਠੋਕੀ ਮੂਸੇਵਾਲੇ ਦੀ ਮੰਜੀ

ਪਿੰਡ ਜਗਪਾਲਪੁਰ ਵਿਖੇ ਸਮੂਹ ਨਗਰ ਨਿਵਾਸੀ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੁਲਦੀਪ ਮਾਣਕ ਦੀ ਅੱਠਵੀਂ ਬਰਸੀ ਮੌਕੇ ਮੇਲਾ ਮਾਣਕ ਦਾ ਕਰਵਾਇਆ ਗਿਆ ਜੇ ਦੇਰ ਰਾਤ ਤੱਕ ਚੱਲਿਆ | ਮੇਲੇ 'ਚ ਸ਼ਮ੍ਹਾਂ ਰੋਸ਼ਨ ਸਰਬਜੀਤ ਕੌਰ ਮਾਣਕ ਨੇ ਕੀਤੀ ਤੇ ਇਨਾਮਾਂ ਦੀ ਵੰਡ ਦਿਲਬਾਗ ਹੁਸੈਨ ਨੇ ਕੀਤੀ | ਪ੍ਰਬੰਧਕਾਂ ਵਲੋਂ ਕੁਲਦੀਪ ਮਾਣਕ ਦੇ ਬੁੱਤ 'ਤੇ ਫ਼ੁਲ ਮਾਲਾਵਾਂ ਭੇਟ ਕੀਤੀਆਂ ਗਈਆਂ | ਮੇਲੇ 'ਚ ਪੰਜਾਬ ਦੇ ਨਾਮਵਾਰ ਗਾਇਕ ਦਵਿੰਦਰ ਦਿਆਲਪੁਰੀ ਨੇ ਆਪਣੇ ਗੀਤਾ ਰਾਹੀਂ ਕੁਲਦੀਪ ਮਾਣਕ ਨੂੰ ਸ਼ਰਧਾਂਜਲੀ ਦਿੱਤੀ | ਪ੍ਰਬੰਧਕਾਂ ਵਲੋਂ ਮੇਲੇ 'ਚ ਸਹਿਯੋਗ ਦੇਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ |

ਉਪਰੰਤ ਪਾਲੀ ਦੇਤਵਾਲੀਆ, ਕੁਲਦੀਪ ਕੌਰ, ਕੇਵਲ ਜਲਾਲ, ਯੁੱਧਵੀਰ ਮਾਣਕ, ਦਲਵਿੰਦਰ ਦਿਆਲਪੁਰੀ, ਰਣਜੀਤ ਮਣੀ, ਮੇਘਾ ਮਾਣਕ, ਦਲੇਰ ਪੰਜਾਬੀ, ਜਮੀਲ ਅਖ਼ਤਰ, ਦੀਪ ਹੈਰੀ,ਅਮਰਜੀਤ ਕੌਲ-ਰੀਆ ਬੱਧਣ, ਸੰਦੀਪ ਬੈਂਸ, ਤਨਵੀਰ ਗੋਗੀ, ਨੈਵੀ ਮਾਣਕ, ਕਮਲ ਕਟਾਣੀਆ, ਗੁਰਦਾਸ ਕੈੜਾ ਆਦਿ ਗਾਇਕਾਂ ਨੇ ਆਪਣੇ ਆਪਣੇ ਗੀਤਾਂ ਰਾਹੀਂ ਕੁਲਦੀਪ ਮਾਣਕ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਕੁਲਦੀਪ ਮਾਣਕ ਦੀ ਪਤਨੀ ਸਰਬਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਡਾ: ਸੋਮ ਨਾਥ ਨੇ ਨਿਭਾਈ |