ਸ਼ਹੀਦੀ ਹਫਤਾ ਚਲ ਰਿਹਾ ਹੈ ਜਿਸ ਹਫਤੇ ਦਸਮ ਪਾਤਸ਼ਾਹ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ,ਪਰਿਵਾਰ ਵਿਛੜਿਆ,ਚਮਕੌਰ ਦੀ ਜੰਗ,ਸਰਹੰਦ ਦਾ ਸਾਕਾ ਤੇ ਇਹ ਹਫਤਾ ਦੁਨੀਆ ਦੇ ਇਤਿਹਾਸ ਦਾ ਅਜਿਹਾ ਹਫਤਾ ਸੀ ਜਿਸ ਵਰਗਾ ਹਫਤਾ ਨਾ ਤਾਂ ਇਸਤੋਂ ਪਹਿਲਾਂ ਕਦੇ ਆਇਆ ਸੀ ਤੇ ਨਾ ਹੀ ਅੱਜ ਤੱਕ ਅਜਿਹਾ ਹਫਤਾ ਆਇਆ ਤੇ ਨਾ ਅੱਗੇ ਆਵੇਗਾ। ਇਸ ਸ਼ਹੀਦੀ ਹਫਤੇ ਦਾ ਇਤਿਹਾਸ ਤਾਂ ਸਭ ਨੂੰ ਪਤਾ ਹੈ। ਪਰ ਅੱਜ ਅਸੀਂ ਚਮਕੌਰ ਦੀ ਗੜੀ ਵਿਚ ਲੜੀ ਗਈ ਦੁਨੀਆ ਦੀ ਲਾਸਾਨੀ ਜੰਗ ਚਮਕੌਰ ਦੀ ਜੰਗ ਬਾਰੇ ਇੱਕ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਬਾਰੇ ਬਹੁਤ ਸਾਰੇ ਲੋਕ,ਇਥੋਂ ਤੱਕ ਕਿ ਸਿੱਖ ਪ੍ਰਚਾਰਕ ਵੀ ਇਹ ਸਵਾਲ,ਇਹ ਤਰਕ ਦੇ ਦਿੰਦੇ ਕਿ ਫੌਜ ਦੀ ਇੰਨੀ ਵੱਡੀ ਗਿਣਤੀ ਨਹੀਂ ਹੋ ਸਕਦੀ,ਕੁਝ ਕੁ ਹਜਾਰ ਹੋਣਗੇ,ਇਹ ਸਿਰਫ ਬਣੀ ਬਣਾਈ ਗੱਲ ਹੈ ਕਿ 10 ਲੱਖ ਦੀ ਫੌਜ ਸੀ।
ਹੁਣ ਚਲਦੇ ਹਾਂ ਕਿ 10 ਲੱਖ ਦੀ ਫੌਜ ਸੱਚਮੁੱਚ ਇਹਨੀਂ ਗਿਣਤੀ ਵਿਚ ਸੀ ਜਾਂ ਨਹੀਂ ? ਪਹਿਲਾਂ ਕਰਦੇ ਹਾਂ ਬਾਈਧਾਰ ਦੇ ਹਿੰਦੂ ਪਹਾੜੀ ਰਾਜਿਆਂ ਦੀ ਫੌਜ ਦੀ ਗੱਲ ਤਾਂ ਇਸ ਵਿਚ ਰਾਜਾ ਕਹਿਲੂਰ ਦੀ ਫੌਜ, ਰਾਜਾ ਬੜੌਲੀ ਦੀ ਫੌਜ, ਰਾਜਾ ਕਸੌਲੀ ਦੀ ਫੌਜ, ਰਾਜਾ ਕਾਂਗੜਾ ਦੀ ਫੌਜ, ਰਾਜਾ ਨਦੌਨ ਦੀ ਫੌਜ, ਰਾਜਾ ਨਾਹਨ ਦੀ ਫੌਜ, ਰਾਜਾ ਬੂੜੈਲ ਦੀ ਫੌਜ, ਰਾਜਾ ਚੰਬਾ ਦੀ ਫੌਜ, ਰਾਜਾ ਭੰਬੋਰ ਦੀ ਫੌਜ, ਰਾਜਾ ਚੰਬੇਲੀ ਦੀ ਫੌਜ, ਰਾਜਾ ਜੰਮੂ ਦੀ ਫੌਜ, ਰਾਜਾ ਨੂਰਪੁਰ ਦੀ ਫੌਜ, ਰਾਜਾ ਜਸਵਾਲ ਦੀ ਫੌਜ, ਰਾਜਾ ਸ੍ਰੀਨਗਰ ਦੀ ਫੌਜ, ਰਾਜਾ ਗੜ੍ਹਵਾਲ ਦੀ ਫੌਜ, ਰਾਜਾ ਹਿੰਡੌਰ ਦੀ ਫੌਜ, ਰਾਜਾ ਮੰਡੀ ਦੀ ਫੌਜ, ਰਾਜਾ ਭੀਮ ਚੰਦ ਦੀ ਫੌਜ, ਇਹਨਾਂ ਬਾਈ ਧਾਰ ਦੇ ਰਾਜਿਆਂ ਦੀਆਂ ਫੌਜਾਂ ਦੀ ਅਗਵਾਈ ਰਾਜਾ ਭੀਮ ਚੰਦ ਕਰ ਰਿਹਾ ਸੀ।
ਮੁਗਲਾਂ ਅਤੇ ਮੁਸਲਮਾਨ ਜਰਨੈਲਾਂ, ਨਵਾਬਾਂ ਦੀ ਫੌਜ ਵਿਚ ਸੂਬਾ ਸਰਹਿੰਦ ਵਜੀਰ ਖਾਨ ਦੀ ਫੌਜ, ਸੂਬਾ ਮੁਲਤਾਨ ਦੀ ਫੌਜ, ਸੂਬਾ ਪਿਸ਼ਾਵਰ ਦੀ ਫੌਜ, ਨਵਾਬ ਮਾਲੇਰਕੋਟਲਾ ਦੀ ਫੌਜ, ਸੂਬਾ ਲਹੌਰ ਦੀ ਫੌਜ, ਸੂਬਾ ਕਸ਼ਮੀਰ ਦੀ ਫੌਜ, ਜਰਨੈਲ ਨਾਹਰ ਖਾਨ ਦੀ ਫੌਜ, ਜਰਨੈਲ ਗਨੀ ਖਾਨ ਦੀ ਫੌਜ, ਜਰਨੈਲ ਮੀਆਂ ਖਾਨ ਦੀ ਫੌਜ, ਜਰਨੈਲ ਮਜੀਦ ਖਾਨ ਦੀ ਫੌਜ, ਜਰਨੈਲ ਭੂਰੇ ਖਾਨ ਦੀ ਫੌਜ, ਜਰਨੈਲ ਜ਼ਲੀਲ ਖਾਨ ਦੀ ਫੌਜ, ਪ੍ਰਧਾਨ ਸੈਨਾਪਤੀ ਜਰਨੈਲ ਖ਼ੁਆਜਾ-ਅਲੀ-ਮਰਦੂਦ ਖਾਨ ਦੀ ਫੌਜ ਸ਼ਾਮਿਲ ਸੀ। ਸਿਪਾਹੀ ਤਾਂ ਇੱਕ ਪਾਸੇ,ਚਮਕੌਰ ਦਾ ਮੈਦਾਨ ਜਰਨੈਲਾਂ ਨਾਲ ਭਰਿਆ ਪਿਆ ਸੀ ਜਿਹਨਾਂ ਨਾਲ 40 ਸਿੰਘ ਸੂਰਮੇਂ ਦੋ ਦਿਨ ਮੈਦਾਨ ਵਿੱਚ ਲੜਦੇ ਰਹੇ ਸੀ। ਇਸ ਬਾਬਤ ਪੰਥ ਦੇ ਸਿਰਮੌਰ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਵਲੋਂ ਚਮਕੌਰ ਦੀ ਜੰਗ ਦੇ ਗਏ ਪ੍ਰਸੰਗ ਚੋਂ ਪ੍ਰਮਾਣ ਵਜੋਂ ਦਿਲਬਰ ਜੀ ਦੀ ਇੱਕ ਵੀਡੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਜੋ ਕੋਈ ਇਹ ਨਾ ਕਹੇ ਕਿ ਐਵੇਂ ਝੂਠ ਬੋਲਕੇ ਇਹ ਜਾਣਕਾਰੀ ਦੇ ਦਿੱਤੀ ਹੈ।