ਪੂਰੇ ਅੰਮ੍ਰਿਤਸਰ 'ਚ ਲੱਗੇ ਸਿੱਧੂ ਤੇ ਇਮਰਾਨ ਖਾਨ ਦੇ ਹੀਰੋ ਵਾਲੇ ਪੋਸਟਰ

Tags

ਸ਼ਹਿਰ ਵਿੱਚ ਕਈ ਥਾਈਂ ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਦੋਸਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਹੋਰਡਿੰਗ ਲਾਏ ਗਏ ਹਨ। ਇਨ੍ਹਾਂ ਪੋਸਟਰਾਂ ਵਿੱਚ ਦੋਵਾਂ ਨੂੰ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੇ ਅਸਲੀ ਹੀਰੋ ਦਰਸਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਪੋਸਟਰ ਇੱਕ ਕਾਂਗਰਸੀ ਕੌਂਸਲਰ ਦੇ ਪਤੀ ਹਰਪਾਲ ਸਿੰਘ ਵੇਰਕਾ ਵੱਲੋਂ ਲਗਵਾਏ ਗਏ ਹਨ। ਅੰਮ੍ਰਿਤਸਰ ਸ਼ਹਿਰ ਦੇ ਗੁਮਟਾਲਾ ਇਲਾਕੇ ਦੇ ਇਲਾਵਾ ਭੰਡਾਰੀ ਪੁਲ ਦੇ ਆਸਪਾਸ ਵੀ ਇਸ ਪੋਸਟਰ ਲਾਏ ਗਏ ਹਨ।

ਪੋਸਟਰਾਂ ਵਿੱਚ ਲਿਖਿਆ ਗਿਆ ਹੈ, 'ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਵਾਲੇ ਅਸਲੀ ਹੀਰੋ, ਅਸੀਂ ਪੰਜਾਬੀ ਹਿੱਕ ਠੋਕ ਕੇ ਕਹਿੰਦੇ ਹਾਂ ਇਸਦਾ ਸਿਹਰਾ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖ਼ਾਨ ਨੂੰ ਜਾਂਦਾ ਹੈ ਕਿਉਂਕਿ ਅਸੀਂ ਅਕ੍ਰਿਤਘਣ ਨਹੀਂ ਹਾਂ।' ਦੱਸ ਦੇਈਏ ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦਾ ਧੰਨਵਾਦ ਕਰਨ ਵਾਲੇ ਲਗਾਏ ਗਏ ਹੋਰਡਿੰਗ ਨੂੰ ਹਟਾ ਦਿੱਤਾ ਗਿਆ ਜਿਸ 'ਤੇ ਹਰਪਾਲ ਸਿੰਘ ਵੇਰਕਾ ਨੇ ਕਿਹਾ ਭਲਕੇ ਨਗਰ ਨਿਗਮ ਦੇ ਮੇਅਰ ਅਤੇ ਹੋਰ ਅਧਿਕਾਰੀਆਂ ਨੂੰ ਕੌਂਸਲਰ ਮਿਲਣਗੇ।

ਹਰਪਾਲ ਸਿੰਘ ਵੇਰਕਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਹੋਰਡਿੰਗ ਲਗਾਉਣ ਦੀ ਇਜਾਜ਼ਤ ਇਸ ਕਾਰਨ ਨਹੀਂ ਲਈ ਕਿਉਂਕਿ ਇਹ ਧਾਰਮਿਕ ਕੰਮ ਸੀ ਤੇ ਧਾਰਮਿਕ ਕੰਮ ਸਾਰਿਆਂ ਦਾ ਸਾਂਝਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਜ਼ਿਸ਼ ਦੇ ਤਹਿਤ ਹੋਰਡਿੰਗ ਹਟਾਏ ਗਏ ਹਨ ਕਿਉਂਕਿ ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਜੇਬ੍ਹ ਗਰਮ ਨਹੀਂ ਕੀਤੀ।