ਸਿੱਧੂ ਨੇ ਪਾਕਿਸਤਾਨ ਜਾ ਕੇ ਦਿੱਤਾ ਧਾਕੜ ਬਿਆਨ

Tags

ਪਾਕਿਸਤਾਨ ਪਹੁੰਚੇ ਨਵਜੋਤ ਸਿੱਘ ਸਿੱਧੂ ਨੇ ਇਮਰਾਨ ਖਾਨ ਦਾ ਧੰਨਵਾਦ ਕੀਤਾ। ਦੂਜੇ ਪਾਸੇ ਪਾਕਿਸਤਾਨ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਸਟੇਜ ਤੇ ਬੁਲਾਉਣ ਤੇ ਪਹਿਲਾਂ ਬਹੁਤ ਤਾਰੀਫ ਕੀਤੀ। ਉਹਨਾਂ ਦਾ ਨਿੱਘਾ ਸੁਆਗਤ ਕੀਤਾ। ਸਟੇਜ ਤੇ ਪਹੁੰਚ ਕੇ ਸਿੱਧੂ ਨੇ ਸਭ ਤੋਂ ਪਹਿਲਾਂ ਇਮਰਾਨ ਕਾਨ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਉਹਨਾਂਂ ਨੇ ਕਿਹਾ ਕਿ ਉਹਨਾਂ ਦੀ ਜੁਬਾਨ ਤੋਂ 14 ਕਰੋੜ ਸਿੱਖਾਂ ਦੀ ਆਵਾਜ਼ ਨਿਕਲੇਗੀ। ਸਿੱਧੂ ਨੇ ਕਿਹਾ ਕਿ ਉਹ ਪਾਕਿਸਤਾਨ ਸ਼ੁਕਰਾਨਾ ਲੈਕੇ ਆਏ ਹਨ।ਇਮਰਾਨ ਖਾਨ ਨੂੰ ਸਿਕੰਦਰ ਦੇ ਨਾਲ ਜੋੜਦੇ ਹੋਏ ਸਿੱਧੂ ਨੇ ਕਿਹਾ ਕਿ ਸਿਕੰਦਰ ਨੇ ਪੂਰੀ ਦੂਨੀਆ ਹਥਿਆਰ ਨਾਲ ਜਿੱਤੀ ਸੀ ਪਰ ਇਮਰਾਨ ਖਾਨ ਨੇ ਪੂਰੀ ਦੂਨਿਆ ਪਿਆਰ ਨਾ ਜਿੱਤੀ ਹੈ।

ਉੱਥੇ ਹੀ ਸਿੱਧੂ ਨੇ ਆਪਣੀ ਵਿਵਾਦਿਤ ਜੱਫੀ ਤੇ ਕਿਹਾ ਕਿ ਉਹ ਅੱਜ ਆਪਣੀ ਜੱਫੀ ਦਾ ਵੀ ਜਵਾਬ ਦੇਣਗੇ। ਸਿੱਧੂੇ ਨੇ ਕਿਹਾ ਕਿ ਉਹਨਾਂ ਦੀ ਜੱਫੀ ਮੁਹੱਬਤ ਦੀ ਜੱਫੀ ਹੈ ਜੇਕਰ ਇਕ ਜੱਫੀ ਨਾਲ ਦੋਹਾਂ ਦੇਸ਼ਾਂ ਚ ਤਕਰਾਰ ਮਿਟਦੀ ਹੈ ਤਾਂ ਉਹ ਇਸ ਤਰ੍ਹਾਂ ਦੀਆਂ 100 ਜੱਫੀ ਪਾਉਣ ਦੇ ਲਈ ਤਿਆਰ ਹਨ। ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਜੇਕਰ ਜੱਫੀ ਨਾਲ ਸਾਰੇ ਮਸਲੇ ਹੱਲ ਹੁੰਦੇ ਹਨ ਤਾਂ ਉਹਨਾਂ ਨੂੰ ਆਪਣੀ ਜੱਫੀ ਤੇ ਖੁਸ਼ੀ ਹੈ। ਨਾਲ ਹੀ ਸਿੱਧੂ ਨੇ ਪੀਐੱਮ ਮੋਦੀ ਨੂੰ ਘੇਰਦੇ ਹੋਏ ਕਿਹਾ ਕਿ ਉਹ ਇਸ ਤਰ੍ਹਾਂ ਦੀ ਜਾਦੂ ਦੀ ਜੱਫੀ ਪੀਐੱਮ ਮੋਦੀ ਨੂੰ ਕਈ ਵਾਰ ਦੇ ਚੁੱਕੇ ਹਾਂ ਜੇਕਰ ਤੁਸੀ ਵੀ ਚਾਹੁੰਦੇ ਹੋਂ ਤਾਂ ਤੁਹਾਨੂੰ ਵੀ ਦੇ ਸਕਦਾ ਹੈ ਇਸ ਚ ਮੈ ਪਾਰਟੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕਰਦਾ।

ਕਰਤਾਰਪੁਰ ਲਾਂਘਾ ਖੁੱਲਣ ਤੇ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਸਵਰਗ ਦੇ ਦਰਸ਼ਨ ਕਰਨ ਦੇ ਬਰਾਬਰ ਹੈ। ਕਿ ਆਖਿਰਕਾਰ 72 ਸਾਲਾਂ ਬਾਅਦ ਸਿੱਖਾਂ ਦੀ ਅਰਦਾਸ ਪੂਰੀ ਹੋ ਚੁੱਕੀ ਹੈ। ਸਿੱਧੂ ਨੇ ਆਪਣੀਆਂ ਸਰਕਾਰਾਂ ਤੇ ਹਮਲਾ ਕਰਦੇ ਹੋਏ ਕਿਹਾ ਕਿ ਜਦੋ ਉਹਨਾਂ ਦੇ ਖਿਲਾਫ ਸਾਰੇ ਸੀ ਤਾਂ ਇਮਰਾਨ ਖਾਨ ਨੇ ਉਹਨਾਂ ਦੇ ਨਾਲ ਆਪਣੀ ਦੋਸਤੀ ਨਿਭਾਈ ਤੇ ਲਾਂਘਾ ਖੋਲਿਆ।