ਭਗਵੰਤ ਮਾਨ ਨੇ ਸਭ ਦੇ ਸਾਹਮਣੇ ਹਰਸਿਮਰਤ ਦੀ ਕਰਵਾਈ ਬੋਲਤੀ ਬੰਦ

Tags

ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਦੇ ਸਥਾਨਕ ਵਰਕਰਾਂ ਨਾਲ ਵਿੱਢੀ ਮੀਟਿੰਗਾਂ ਦੀ ਮੁਹਿੰਮ ਤਹਿਤ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਸੋਮਵਾਰ ਨੂੰ ਰੋਪੜ ਪਹੁੰਚੇ। 'ਆਪ' ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2017 ਵਿੱਚ ਜਿਨ੍ਹਾਂ ਕਾਰਨਾਂ ਕਰਕੇ ਪੰਜਾਬ ਵਿੱਚ ਪਾਰਟੀ ਸੱਤਾ ਵਿੱਚ ਨਹੀਂ ਆ ਸਕੀ, ਉਨ੍ਹਾਂ ਖਾਮੀਆਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਦੂਰ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਕੰਮਾਂ ਸਦਕਾ ਉਥੇ ਦੁਬਾਰਾ ਪਾਰਟੀ ਦੀ ਜਿੱਤ ਯਕੀਨੀ ਹੋ ਚੁੱਕੀ ਹੈ।

ਇਸੇ ਕਾਰਨ ਪੰਜਾਬ ਅੰਦਰ ਦੂਸਰੀਆਂ ਪਾਰਟੀਆਂ ਦੇ ਕਈ ਲੀਡਰ ਆਮ ਆਦਮੀ ਪਾਰਟੀ ਵੱਲ ਮੂੰਹ ਕਰਨ ਲੱਗ ਪਏ ਹਨ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਭਾਵੇਂ ਪਾਰਟੀ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ, ਪਰ ਹੁਣ 2017 ਵਾਲੀ ਗ਼ਲਤੀ ਨਹੀਂ ਦੁਹਰਾਈ ਜਾਵੇਗੀ।ਉਨ੍ਹਾਂ ਦੇ ਨਾਲ ਪਾਰਟੀ ਦੇ ਮੁੱਖ ਬੁਲਾਰੇ ਸਤਵੀਰ ਸਿੰਘ ਵਾਲੀਆ (ਐਡਵੋਕੇਟ ਹਾਈ ਕੋਰਟ), ਸਿਆਸੀ ਸਲਾਹਕਾਰ ਹਰਚੰਦ ਸਿੰਘ ਬਰਸਟ ਅਤੇ ਗੈਰੀ ਵੜਿੰਗ ਵੀ ਹਾਜ਼ਰ ਸਨ।