ਇਸ ਦਵਾਈ ਨੇ ਵੱਡੇ ਵੱਡੇ ਵਿਗਿਆਨੀ, ਮਹਾਂਰਿਸ਼ੀ ਕਰ ਦਿੱਤੇ ਫੇਲ੍ਹ

Tags

ਅਜ ਦੇ ਪ੍ਰਦੂਸ਼ਿਤ ਹੋਏ ਚੌਗਿਰਦੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਵਿਚ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਕਾਰਨ ਕੋਈ ਵੀ ਵਿਅਕਤੀ ਤੰਦਰੁਸਤ ਨਹੀਂ ਰਿਹੈ । ਭਿਆਨਕ ਬਿਮਾਰੀਆਂ ਦੇ ਇਲਾਜ ਭਾਵੇਂ ਸੰਭਵ ਹੋ ਗਏ ਹਨ ਪ੍ਰੰਤੂ ਕਾਫੀ ਮਹਿੰਗੇ ਹੋਣ ਕਰਕੇ ਬਹੁਤੇ ਲੋਕ ਇਲਾਜ ਖੁਣੋਂ ਬੇਨਿਆਈਂ ਮੌਤ ਦੇ ਮੂੰਹ ਚਲੇ ਜਾਂਦੇ ਹਨ ।ਪਰੰਤੂ ਜਿਸ ਧਰਤੀ ਨੂੰ ਅਸੀਂ ਬੁਰੀ ਤਰ੍ਹਾਂ ਦੂਸ਼ਿਤ ਕਰਦੇ ਆ ਰਹੇ ਹਾਂ ਉਸੇ ਧਰਤੀ ਨੇ ਹੀ ਆਪਣੀ ਹਿਕ ਪਾੜ ਸਾਨੂੰ ਬਹੁਤ ਸਾਰੇ ਅਜਿਹੇ ਸਰੋਤ ਦਿਤੇ ਹਨ ਜਿਨ੍ਹਾਂ ਦੀ ਵਰਤੋਂ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ । ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਰੋਗ ਮੁਕਤ ਕਰਨ ਦਾ ਬੀੜਾ ਚੁਕੀ ਇਕ ਉਦਮੀ ਨੌਜਵਾਨ ਇਲਾਕੇ ਅੰਦਰ ਅਨੇਕਾਂ ਹੀ ਲਾ- ਇਲਾਜ ਬਿਮਾਰੀਆਂ ਦੀ ਲਪੇਟ ਵਿਚ ਆਏ ਵਿਅਕਤੀਆਂ ਨੂੰ ਕਈ ਬਿਮਾਰੀਆਂ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਦੇ ਚੁਕਾ ਹੈ ਚੰਦਰ ਮੋਹਨ ਜੇਡੀ ਬਲਾਚੌਰ ਹੁਣ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ ।

ਮਰੀਜ਼ਾਂ ਨੂੰ ਇਸ ਔਸ਼ਧੀ ਦੇ ਪਤਿਆਂ ਦਾ ਸੇਵਨ ਤੇਰਾਂ ਦਿਨ ਕਰਾਉਂਦਾ ਹੈ ਅਤੇ ਸ਼ੁਰੂ ਵਿਚ ਹੀ ਉਹ ਮਰੀਜ਼ਾਂ ਨੂੰ ਆਪੋ ਆਪਣੇ ਘਰਾਂ ਵਿਚ ਉਗਾਉਣ ਦਾ ਤਰੀਕਾ ਸਮਝਾ ਦਿੰਦਾ ਹੈ, ਜਿਸ ਤੋਂ ਬਾਅਦ ਉਸ ਦੇ ਮਰੀਜ਼ ਖੁਦ ਆਪਣੀ ਪੁੰਗਰੀ ਹੋਈ ਕਣਕ ਦਾ ਸੇਵਨ ਕਰਦੇ ਹਨ। ਇਸ ਸਮੇਂ ਉਸ ਪਾਸ ਇਕ ਨੌਂ ਸਾਲਾ ਬਚਾ ਜਿਹੜਾ ਕਿ ਥੈਲੇਸੀਮੀਆ ਦਾ ਰੋਗੀ ਹੈ ਵੀ ਆ ਰਿਹਾ ਹੈ ਜਿਸ ਵਿਚ ਖੂਨ ਦੇ ਵਡੀ ਮਾਤਰਾ ਵਿਚ ਕਮੀ ਸੀ ਵ੍ਹੀਟ ਗਰਾਸ ਦੇ ਪਤਿਆਂ ਦਾ ਸੇਵਨ ਕਰਨ ਦੇ ਦੋ ਦਿਨਾਂ ਦੇ ਅੰਦਰ ਅੰਦਰ ਉਸ ਦੀ ਖ਼ੂਨ ਦੀ ਕਮੀ ਵਿਚ ਭਾਰੀ ਵਾਧਾ ਹੋਇਆ ਉਸ ਦੇ ਨਾਲ ਨਾਲ ਉਸ ਨੂੰ ਭੁਖ ਲਗਣੀ ਸ਼ੁਰੂ ਹੋ ਗਈ । ਕੈਂਸਰ ਦੀ ਬਿਮਾਰੀ ਨਾਲ ਪੀੜਤ ਵਿਅਕਤੀ ਨੂੰ ਵੀ 5 ਦਿਨਾਂ ਦੇ ਅੰਦਰ ਅੰਦਰ ਲਾਭ ਹੋਣਾ ਸ਼ੁਰੂ ਹੋਇਆ । ਬ੍ਰੇਨ ਟਿਊਮਰ ਦੇ ਰੋਗੀ ਤੇ ਸੋਰਾਸਿਸ ਦੇ ਰੋਗੀ ਨੂੰ ਵੀ ਬਹੁਤ ਫਾਇਦਾ ਹੋ ਰਿਹਾ ਹੈ।

ਉਸ ਨੇ ਦਸਿਆ ਕਿ ਪੁੰਗਰਦੀ ਕਣਕ ਦਾ ਜੂਸ ਸਾਡੇ ਖ਼ੂਨ ਵਿਚ ਤੁਰੰਤ ਘੁਲ ਮਿਲ ਜਾਣ ਕਾਰਨ ਸੈਲਾਂ ਵਿਚ ਵਾਧਾ ਕਰਕੇ ਇਕ ਵਿਸ਼ੇਸ਼ ਤਾਕਤ ਸਰੀਰ ਨੂੰ ਦਿੰਦਾ ਹੈ ਅਤੇ ਸੈਲਾਂ ਦੀ ਵਧੀ ਹੋਈ ਤਾਕਤ ਸਾਡੇ ਸਰੀਰ ਵਿਚ ਦੇ ਰੋਗਾਂ ਨਾਲ ਟਕਰ ਲੈ ਕੇ ਬੀਮਾਰੀਆਂ ਨੂੰ ਸਰੀਰ ਚੋਂ ਬਾਹਰ ਕਢਣ ਵਿਚ ਕਾਰਗਰ ਸਿਧ ਹੁੰਦੀ ਹੈ । ਸਾਇੰਸਦਾਨਾਂ ਵਲੋਂ ਵੀਟ ਗਰਾਸ ( ਪੁੰਗਰਦੀ ਹਰੀ ਕਣਕ ) ਨੂੰ ਹਰਾ ਖੂਨ ਵੀ ਕਿਹਾ ਗਿਆ ਹੈ ਕਿਉਂਕਿ ਇਸਨੂੰ ਖਾਣ ਤੋਂ ਬਾਅਦ ਤੁਰੰਤ ਇਸ ਦਾ ਅਸਰ ਸੁ?ਰੂ ਹੋ ਜਾਂਦਾ ਹੈ । ਆਪਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਵਾਲੇ ਰੋਗੀ ਸਵਸਥ ਅਵਸਥਾ ਵਿਚ ਆ ਕੇ ਜਦ ਉਸ ਦਾ ਧੰਨਵਾਦ ਕਰਦੇ ਹਨ ਤਾਂ ਉਹ ਉਨ੍ਹਾਂ ਨੂੰ ਇਸੀ ਤਰ੍ਹਾਂ ਵੀਟ ਗਰਾਸ ਲਗਾ ਕੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ । ਜਿਸ ਨੇ ਦਸਿਆ ਕਿ ਉਸ ਦਾ ਮਿਸ਼ਨ ਠ ਮਨੁਖਤਾ ਦੀ ਸੇਵਾ’’ ਹੈ ।

ਉਹ ਇਹ ਸੇਵਾ ਬਿਨਾਂ ਕਿਸੇ ਭੇਦਭਾਵ ਅਤੇ ਬਿਨਾਂ ਕੋਈ ਪੈਸਾ ਲਏ ਫ਼੍ਰੀ ਵਿਚ ਵੀ ਕਰ ਰਿਹਾ ਹੈ । ਇਸ ਪਹਿਲੇ ਪੜਾਅ ਵਿਚ ਸਬ ਡਿਵੀਜ਼ਨ ਬਲਾਚੌਰ ਦੇ ਲੋਕਾਂ ਨੂੰ ਬਿਮਾਰੀਆਂ ਦੀ ਗ੍ਰਿਫਤ ਚੋਂ ਬਾਹਰ ਕਢਣਾ ਅਤੇ ਫਿਰ ਅਗਲਾ ਪੜਾਅ ਨਵਾਂਸ਼ਹਿਰ ਤੋਂ ਸ਼ੁਰੂ ਕਰਨਾ ਹੈ । ਵਖ ਵਖ ਬਿਮਾਰੀਆਂ ਤੋਂ ਪੀੜਿਤ ਬਹੁਤ ਸਾਰੇ ਮਰੀਜ਼ਾਂ ਨੂੰ ਲਾਭ ਪਹੁੰਚਾਣ ਵਾਲੇ ਜੇਡੀ ਦੇ ਇਸ ਲੋਕ ਭਲਾਈ ਦੇ ਕੰਮ ਵਿਚ ਉਸ ਦੇ ਪਰਵਾਰਿਕ ਮੈਂਬਰਾਂ ਦਾ ਅਹਿਮ ਰੋਲ ਹੈ ਜੋ ਉਸ ਦੇ ਸੁਪਨਿਆਂ ਪੂਰਾ ਕਰਨ ਵਿਚ ਆਪਣਾ ਵਿਸ਼ੇਸ਼ ਯੋਗਦਾਨ ਦਿੰਦੇ ਆ ਰਹੇ ਹਨ।