ਭਾਜਪਾ ਸਾਹਮਣੇ ਹੰਸ ਰਾਜ ਕਰ ਗਿਆ ਭਗਵੰਤ ਮਾਨ ਦੀ ਤਾਰੀਫ਼

Tags

ਕਿਸਾਨਾਂ ਵੱਲੋਂ ਸਾੜੀ ਜਾ ਰਹੀ ਪਰਾਲੀ ਦੇ ਕਾਰਨ ਪ੍ਰਦੂਸ਼ਣ ਵਧ ਰਿਹਾ ਹੈ ਜਿਸ ਕਾਰਨ ਇਸ ਪ੍ਰਦੂਸ਼ਣ ਦੇ ਕਾਰਨ ਇਕ ਮਨੁੱਖ ਪਰੇਸ਼ਾਨ ਹੈ। ਚਾਹੇ ਉਹ ਆਮ ਜਾ ਫਿਰ ਖਾਸ। ਦਸ ਦਈਏ ਕਿ ਬੀਤੇ ਦਿਨ ਲੋਕਸਭਾ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਇਆ। ਇਸ ਦੌਰਾਨ ਕਈ ਮਾਮਲਿਆਂ ਨੂੰ ਚੁੱਕਿਆ ਗਿਆ। ਇਸ ਦੌਰਾਨ ਮਸ਼ਹੂਰ ਗਾਇਕ ਅਤੇ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਦਿੱਲੀ ਚ ਵਧ ਰਹੇ ਪ੍ਰਦੂਣਸ ਦਾ ਮੁੱਦਾ ਚੁੱਕਿਆ।ਦਸ ਦਈਏ ਕਿ ਹੰਸਰਾਜ ਹੰਸ ਨੇ ਕਿਹਾ ਕਿ ਗਾਇਕਾਂ ਅਤੇ ਕਲਾਕਾਰਾਂ ਦੇ ਸੁਰ ਸੰਗੀਤ ਦੀ ਰੱਖਿਆ ਹੋਣੀ ਚਾਹੀਦੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਦਿੱਲੀ ਚ ਵਧ ਰਹੇ ਪ੍ਰਦੂਸ਼ਣ ਦੇ ਕਾਰਨ ਹਰ ਕੋਈ ਪਰੇਸ਼ਾਨ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਦਿੱਲੀ ਚ ਸਿਰਫ ਉਹ ਹੀ ਨਹੀਂ ਜਿਹਨਾਂ ਦੇ ਗਲੇ ਖਰਾਬ ਹਨ ਬਲਕਿ ਕਈ ਗਾਇਕਾ ਦੇ ਖਰਾਬ ਹਨ ਜੋ ਦਿੱਲੀ ’ਚ ਰਹਿੰਦੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਦੂਸ਼ਣ ਨਾਲ ਲੋਕਾਂ ਦੀ ਸਿਹਤ ਦੇ ਨਾਲ ਨਾਲ ਸੁਰ ਸੰਗੀਤਾਂ ਤੇ ਵੀ ਅਸਰ ਪੈ ਰਿਹਾ ਹੈ ਜਿਸ ਤੇ ਧਿਆਨ ਦੇਣਾ ਬੇਹਦ ਜਰੂਰੀ ਹੈ।