ਬੇ.ਜੀ.ਪੀ ਨੇ ਖੇਡਿਆ ਨਵਾਂ ਦਾਅ, ਸਿੱਧੂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Tags

ਲਾਂਘੇ ਦੇ ਉਦਘਾਟਨ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਸਾਲ ਪਹਿਲਾਂ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਪਾਕਿ ਦੇ ਜ਼ਿਲ੍ਹਾ ਨਾਰੋਵਾਲ ‘ਚ ਸਥਾਪਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਸਿੱਖ ਕੌਮ ਲਈ ਕੀ ਮਹੱਤਤਾ ਹੈ ਪਰ ਜਦੋਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਸਮਾਰੋਹ ‘ਚ ਪਹੁੰਚੇ ਭਾਰਤੀ ਸਿਆਸੀ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਉਕਤ ਅਸਥਾਨ ਦੀ ਮਹੱਤਤਾ ਦੱਸੀ ਤਾਂ ਉਨ੍ਹਾਂ ਨਿਸ਼ਚਾ ਕੀਤਾ ਕਿ ਉਹ ਸਿੱਖ ਕੌਮ ਨੂੰ ਇਹ ਤੋਹਫਾ ਜ਼ਰੂਰ ਭੇਟ ਕਰਨਗੇ। ਉਨ੍ਹਾਂ ਲਾਂਘੇ ਦੀ ਉਸਾਰੀ ਕਰਵਾਉਣ ਵਾਲੀ ਫਰੰਟੀਅਰ ਵਰਕਰਜ਼ ਆਰਗੇਨਾਈਜ਼ੇਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕਦੇ ਵੀ ਸੋਚ ਨਹੀਂ ਸਕਦੇ ਸਨ ਕਿ ਕਈ ਵਰ੍ਹਿਆਂ ‘ਚ ਮੁਕੰਮਲ ਹੋਣ ਵਾਲਾ ਉਸਾਰੀ ਦਾ ਇਹ ਆਲੀਸ਼ਾਨ ਕੰਮ ਸਿਰਫ 11 ਮਹੀਨਿਆਂ ‘ਚ ਮੁਕੰਮਲ ਕਰ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਮੈਂ ਮੁਸਲਮਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਨਾਲ ਉਹ ਮਦੀਨਾ ਨੂੰ 4-5 ਕਿੱਲੋਮੀਟਰ ਦੂਰ ਤੋਂ ਵੇਖ ਸਕਣ ਪਰ ਕੋਲ ਜਾਣ ਦੀ ਇਜਾਜ਼ਤ ਨਾ ਹੋਵੇ ਤਾਂ ਉਨ੍ਹਾਂ ਦੇ ਦਿਲ-ਦਿਮਾਗ ‘ਤੇ ਇਸ ਦਾ ਜੋ ਅਸਰ ਹੋਵੇਗਾ, ਸਿੱਖ ਕੌਮ ‘ਤੇ ਉਹੀ ਅਸਰ 72 ਵਰ੍ਹਿਆਂ ਤੋਂ ਸਰਹੱਦ ਪਾਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਮੌਕੇ ਹੋ ਰਿਹਾ ਸੀ। ਕਸ਼ਮੀਰ ਦੀ ਆਜ਼ਾਦੀ ਤੇ ਕਸ਼ਮੀਰੀਆਂ ਦੇ ਹੱਕਾਂ ਦੀ ਦੁਹਾਈ ਦਿੰਦਿਆਂ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਭਾਰਤ ਕਸ਼ਮੀਰ ਨੂੰ ਆਜ਼ਾਦ ਕਰਕੇ ਪਾਕਿਸਤਾਨ ਨਾਲ ਚੰਗੇ ਮਾਹੌਲ ‘ਚ ਬੈਠ ਕੇ ਗੱਲਬਾਤ ਕਰੇ ਤਾਂ ਇਸ ਨਾਲ ਦੋਵਾਂ ਮੁਲਕਾਂ ਦੀ ਨਫਰਤ ਹਮੇਸ਼ਾ ਲਈ ਖਤਮ ਹੋ ਜਾਵੇਗੀ ਅਤੇ ਦੋਵਾਂ ਮੁਲਕਾਂ ‘ਚ ਵਪਾਰਕ ਤੇ ਭਾਈਚਾਰਕ ਸਾਂਝ ਵਧੇਗੀ।