ਇਮਰਾਨ ਦੀ ਬੱਸ ਵਿੱਚ ਹੋਇਆ ਸਿੱਧੂ ਤੇ ਕੈਪਟਨ ਦਾ ਟਾਕਰਾ

Tags

ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹਿਲਾ ਜੱਥਾ ਰਵਾਨਾ ਹੋਇਆ, ਜਿਸ 'ਚ ਵੱਡੇ ਸਿਆਸੀ ਆਗੂ ਸ਼ਾਮਲ ਹੋਏ, ਜਿਨ੍ਹਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਨੇਤਾ ਨਵਜੋਤ ਸਿੱਧੂ ਵੀ ਮੌਜੂਦ ਸਨ।ਇਸ ਤੋਂ ਬਾਅਦ ਉਥੇ ਖੜ੍ਹੇ ਉਨ੍ਹਾਂ ਦੇ ਸਾਥੀ ਹੱਸਦੇ ਹੋਏ ਪੁੱਛਦੇ ਹਨ ਕਿ ਸਾਡਾ ਸਿੱਧੂ? ਅਧਿਕਾਰੀ ਦੱਸਦੇ ਹਨ ਕਿ ਸਿੱਧੂ ਆ ਗਿਆ ਹੈ। ਉਸ ਤੋਂ ਬਾਅਦ ਇਮਰਾਨ ਖਾਨ ਸਰਹੱਦ ਵੱਲ਼ ਤੱਕਦਾ ਹੈ। ਦੱਸ ਦਈਏ ਕਿ ਕੱਲ਼੍ਹ ਕਰਤਾਰਪੁਰ ਲਾਂਘੇ ਦਾ ਉਦਘਾਟਨ ਸੀ, ਪੰਜਾਬ ਤੋਂ ਸਿਆਸਤਦਾਨਾਂ ਦਾ ਇਕ ਵੱਡਾ ਵਫਦ ਪਾਕਿਸਤਾਨ ਗਿਆ ਸੀ। ਇਨ੍ਹਾਂ ਵਿਚ ਸਿੱਧੂ ਵੀ ਸ਼ਾਮਲ ਸੀ।

ਪਾਕਿਸਤਾਨ ਵਿਚ ਸਿੱਧੂ ਦੀ ਮਹਿਮਾਨ ਨਿਵਾਜੀ ਚਰਚਾ ਜਾ ਵਿਸ਼ਾ ਬਣੀ ਹੋਈ ਹੈ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਕੋ ਬੱਸ 'ਚ ਸਫਰ ਕੀਤਾ ਪਰ ਇਸ ਦੌਰਾਨ ਉਹ ਇਕ-ਦੂਜੇ ਤੋਂ ਮੂੰਹ ਫੇਰ ਕੇ ਨਾਲ-ਨਾਲ ਖੜ੍ਹੇ ਰਹੇ ਅਤੇ ਕੋਈ ਗੱਲਬਾਤ ਨਹੀਂ ਕੀਤੀ। ਨੇੜੇ-ਨੇੜੇ ਖੜ੍ਹੇ ਰਹਿ ਕੇ ਵੀ ਸਿੱਧੂ ਅਤੇ ਕੈਪਟਨ 'ਚ ਦੂਰੀਆਂ ਦਿਖਾਈ ਦਿੱਤੀਆਂ। ਦੋਹਾਂ ਨੇ ਇਕ-ਦੂਜੇ ਵੱਲ ਨਜ਼ਰਾਂ ਨਹੀਂ ਕੀਤੀਆਂ। ਇਸ ਬੱਸ 'ਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਵੀ ਮੌਜੂਦ ਸਨ।