ਭਗਵੰਤ ਮਾਨ ਨੂੰ ਸੰਸਦ ਵਿੱਚ ਸੁੰਘਦੇ ਰਹੇ ਬਾਕੀ ਐਮ. ਪੀ., ਕਹਿੰਦੇ ਲਾਲ ਪਰੀ ਪੀ ਕੇ ਆਇਆ

Tags

ਲੋਕ ਸਭਾ ਵਿੱਚ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦੇ ਭਾਸ਼ਣ ਦੌਰਾਨ ਅਜੀਬੋ ਗਰੀਬ ਤਸਵੀਰ ਦੇਖਣ ਨੂੰ ਮਿਲੀ। ਦਰਅਸਲ ਜਦ ਮਾਨ ਸੰਸਦ ਵਿੱਚ ਬੋਲ ਰਹੇ ਸਨ ਤਾਂ ਬੀਜੇਪੀ ਸਾਂਸਦ ਬ੍ਰਿਜ ਭੂਸ਼ਣ, ਉਨ੍ਹਾਂ ਦੇ ਨੇੜੇ ਜਾ ਕੇ ਸੁੰਘਦੇ ਨਜ਼ਰ ਆਏ। ਹਾਲਾਂਕਿ ਮਾਨ ਆਪਣੇ ਅੰਦਾਜ ਵਿੱਚ ਬੀਜੇਪੀ \'ਤੇ ਹਮਲਾ ਬੋਲਦੇ ਰਹੇ। ਹੇਠਾਂ ਦੇਖੋ ਵੀਡੀਓ। ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਦੇਸ਼ 'ਚ ਫੈਲੀ ਆਰਥਿਕ ਮੰਦੀ ਦਾ ਮੁੱਦਾ ਉਠਾਇਆ।

ਪ੍ਰਸ਼ਨ ਕਾਲ ਦੌਰਾਨ ਸਪਲੀਮੈਂਟਰੀ ਸਵਾਲ ਕਰਦਿਆਂ ਦੇਸ਼ ਦੇ ਵਿੱਤ ਮੰਤਰੀ ਨੂੰ ਪੁੱਛਿਆ ਕਿ ਉਹ ਸਪੱਸ਼ਟ ਕਰਨ ਕਿ ਕਿ ਦੇਸ਼ ਆਰਥਿਕ ਮੰਦੀ ਦੀ ਚਪੇਟ 'ਚ ਹੈ ਜਾਂ ਨਹੀਂ? ਭਗਵੰਤ ਮਾਨ ਨੇ ਕਿਹਾ ਕਿ ਹਕੀਕਤ 'ਚ ਦੇਸ਼ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਪਰ ਕੇਂਦਰ ਸਰਕਾਰ ਇਸ ਹਕੀਕਤ ਨੂੰ ਮੰਨਣ ਤੋਂ ਮੁਨਕਰ ਹੈ। ਇਸ ਕਰਕੇ ਅੱਜ ਉਨ੍ਹਾਂ ਸਦਨ 'ਚ ਸਰਕਾਰ ਨੂੰ ਸਵਾਲ ਕੀਤਾ ਹੈ, ਤਾਂ ਕਿ ਉਹ ਹਕੀਕਤ ਨੂੰ ਮੰਨ ਲੈਣ।