ਭਗਵੰਤ ਮਾਨ ਤੇ ਢੀਂਡਸਾ ਦਾ ਨਵਜੋਤ ਸਿੱਧੂ ਲਈ ਦਿਲ ਨੂੰ ਸ਼ੂਹਣ ਵਾਲਾ ਬਿਆਨ

Tags

ਅੱਜ ਕੱਲ੍ਹ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕਿ ਸਿਆਸਤ ਜ਼ੋਰਾਂ ਤੇ ਹੈ। ਲਾਂਘਾ ਖੁਲ੍ਹਣ ਤੇ ਸਿੱਖ ਸੰਗਤਾਂ ਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਇਸ ਬਾਰੇ ਸ਼ਾਇਦ ਕੋਈ ਵੀ ਨਹੀਂ ਜਾਨਣਾ ਚਾਹੁੰਦਾ। ਪਰ ਇੱਕ ਗੱਲ੍ਹ ਜਿਸ ਨੇ ਪੰਜਾਬ ਦੀ ਸਿਆਸਤ ਵਿੱਚ ਭੜਥੂ ਪਾ ਰੱਖਿਆ ਹੈ, ਉਹ ਇਹ ਹੈ ਕਿ ਕੌਰੀਡੋਰ ਕਿਸ ਨੇ ਖੁਲਵਾਇਆ ਹੈ। ਸਿਆਸਤਦਾਨ ਆਪਣੇ ਹੱਥਾਂ ਵਿੱਚ ਆਪਣੇ ਨਾਂ ਦਾ ਬੋਰਡ ਚੁੱਕੀ ਪੂਰੀ ਤਰ੍ਹਾਂ ਖੁਦ ਦੀ ਪਿੱਠ ਥਾਪੜ ਰਹੇ ਨੇ। ਹਾਲਾਂਕਿ ਲਾਂਘੇ ਤੇ ਸਿਆਸਤ ਨਾ ਕਰਨ ਦੀ ਲਾਈਨ ਤੇ ਵੀ ਹਰ ਇੱਕ ਨੇ ਰੱਟਾ ਮਾਰ ਲਿਆ ਹੈ।

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਮਰਾਨ ਖ਼ਾਨ ਨੇ ਸੱਦਾ ਭੇਜਿਆ ਹੈ, ਪਰ ਪਾਕਿਸਤਾਨ ਜਾਣ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮਨਜੂਰੀ ਲੈਣੀ ਪਵੇਗੀ। ਸਿੱਧੂ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮਨਜੂਰੀ ਦੇਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਸਿੱਧੂ ਇਸ ਤੋਂ ਪਹਿਲਾਂ ਵੀ ਲਾਂਘੇ ਦੇ ਨੀਂਹ ਪੱਥਰ ਮੌਕੇ ਪਾਕਿਸਤਾਨ ਗਏ ਸਨ। ਉਸ ਸਮੇਂ ਭਾਰਤ ਵਿਚ ਸਿੱਧੂ ਦਾ ਸਿਆਸੀ ਧਿਰਾਂ ਨੇ ਕਾਫੀ ਵਿਰੋਧ ਕੀਤਾ ਸੀ।