ਪਾਰਲੀਮੈਂਟ ਵਿਚ ਗਰਜਿਆ ਭਗਵੰਤ ਮਾਨ, ਕੈਪਟਨ ਦੀ ਬਣਾਈ ਰੇਲ, ਸਭ ਰਹਿ ਗਏ ਵੇਖਦੇ

Tags

ਸੰਗਰੂਰ ਤੌ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਅੱਜ ਲੋਕ ਸਭਾ ‘ਚ ਜਗ ਮੇਲ ਸਿੰਘ ਦੇ ਕ ਤਲ ਦਾ ਮੁੱਦਾ ਚੁੱਕਿਆ| ਉਨਾਂ ਨੇ ਜਗਮੇਲ ਦੇ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ | ਇਸ ਦੇ ਨਾਲ ਉਨਾਂ ਨੇ ਪਰਿਵਾਰ ਲਈ 50 ਲੱਖ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ| ਭਗਵੰਤ ਮਾਨ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ| ਉੱਥੇ ਹੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ ਦੌਰੇ ਤੇ ਸਵਾਲ ਚੁੱਕੇ| ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਛੁੱਟੀਆਂ ਮਨਾਂ ਰਹੀ ਹੈ| ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਇਸ ਮਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ|ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ।

ਇਸ ਸੈਸ਼ਨ 13 ਦਸੰਬਰ ਤਕ ਚਲੇਗਾ। ਇਸ ਸੈਸ਼ਨ ‘ਚ ਸਰਕਾਰ ਨਾਗਰਿਕਤਾ ਬਿੱਲ ਨੂੰ ਪਾਸ ਕਰਨਾ ਚਾਹੇਗੀ ਜਦਕਿ ਦੂਜੇ ਪਾਸੇ ਵਿਰੋਧੀ ਧਿਰ ਸਰਕਾਰ ਨੂੰ ਕਈ ਮੁੱਦਿਆਂ ‘ਤੇ ਘੇਰੇਗਾ। ਵਿਰੋਧੀ ਦਲ ਦੇਸ਼ ‘ਚ ਆਰਥਿਕ ਸੁਸਤੀ ਅਤੇ ਕਸ਼ਮੀਰ ‘ਚ ਮੌਜੂਦਾ ਹਲਾਤਾਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਤਿਆਰੀ ‘ਚ ਹੈ।ਸਰਕਾਰ ਇਸ ਸੈਸ਼ਨ ਵਿੱਚ ਨਵੇਂ 27 ਬਿੱਲਾਂ ਤੋਂ ਇਲਾਵਾ ਲੋਕ ਸਭਾ ਵਿੱਚ ਪਹਿਲਾਂ ਤੋਂ ਪੈਂਡਿੰਗ 2 ਅਤੇ ਰਾਜ ਸਭਾ ਵਿੱਚ 10 ਬਿੱਲ ਪੈਂਡਿੰਗ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੇ ਇਨ੍ਹਾਂ ਬਿੱਲਾਂ ਨੂੰ ਪਾਸ ਕਰਾਉਣ ਲਈ ਉਪਰਾਲੇ ਤੇਜ਼ ਕਰ ਦਿੱਤੇ ਹਨ।