ਸਿੱਧੂ ਹੋਇਆ ਔਖਾ, ਅਜਿਹਾ ਰੂਪ ਸਿੱਧੂ ਦਾ ਤੁਸੀਂ ਕਦੇ ਨਹੀਂ ਦੇਖਿਆ ਹੋਣਾ

Tags

ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਚਿੱਠੀ ਲਿਖ ਕੇ ਕੇਂਦਰ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਪਾਕਿਸਤਾਨ ਜਾਣ ਦੀ ਇਜਾਜ਼ਤ ਬਾਰੇ ਦੋ ਚਿੱਠੀਆਂ ਦਾ ਜਵਾਬ ਨਾ ਮਿਲਣ ਮਗਰੋਂ ਅੱਜ ਤਲਖੀ ਭਰੀ ਤੀਜੀ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਹੈ ਕਿ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਦੋ ਚਿੱਠੀਆਂ ਦਾ ਜਵਾਬ ਨਹੀਂ ਦਿੱਤਾ ਗਿਆ। ਇਸ ਕਰਕੇ ਉਨ੍ਹਾਂ ਦੇ ਅਗਲੇ ਫੈਸਲੇ ਵਿੱਚ ਅੜਿੱਕਾ ਪੈ ਰਿਹਾ ਹੈ। ਸਿੱਧੂ ਨੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਕੋਲੋਂ ਪ੍ਰਵਾਨਗੀ ਮੰਗੀ ਸੀ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਪਾਕਿਸਤਾਨ ਨਹੀਂ ਜਾਣ ਦੇਣਾ ਚਾਹੁੰਦੀ ਤਾਂ ਉਹ ਨਹੀਂ ਜਾਣਗੇ। ਸਿੱਧੂ ਸ਼੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਹਨ। ਇਸ ਲਈ ਭਾਰਤ ਸਰਕਾਰ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਕੋਈ ਜਵਾਬ ਨਾ ਮਿਲਣ ਮਗਰੋਂ ਸਿੱਧੂ ਨੇ ਬੁੱਧਵਾਰ ਨੂੰ ਮੁੜ ਪੱਤਰ ਭੇਜ ਕੇ ਅਪੀਲ ਕੀਤੀ ਸੀ।

ਇਸ ਦਾ ਵੀ ਜਵਾਬ ਨਾ ਆਉਣ ਮਗਰੋਂ ਸਿੱਧੂ ਨੇ ਅੱਜ ਤਲਖੀ ਭਰੀ ਤੀਜੀ ਚਿੱਠੀ ਲਿਖੀ ਹੈ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਹੈ ਕਿ ਜੇਕਰ ਇਸ ਚਿੱਠੀ ਦਾ ਵੀ ਜਵਾਬ ਨਾ ਆਇਆ ਤਾਂ ਉਹ ਸੱਚੇ ਸਿੱਖ ਵਾਂਗ ਵੀਜ਼ਾ ਲੈ ਕੇ ਪਾਕਿਸਤਾਨ ਜਾਣਗੇ ਜਿਵੇਂ ਸ਼ਰਧਾਲੂ ਜਥੇ ਰਾਹੀਂ ਜਾਂਦੇ ਹਨ। ਦਰਅਸਲ ਭਾਰਤ ਸਿੱਧੂ ਦੀਆਂ ਚਿੱਠੀਆਂ 'ਤੇ ਖਾਮੋਸ਼ ਹੈ ਪਰ ਪਾਕਿਸਤਾਨ ਸਰਕਾਰ ਉਨ੍ਹਾਂ ਦਾ ਸਵਾਗਤ ਕਰਨ ਲਈ ਕਾਹਲੀ ਹੈ। ਸਿੱਧੂ ਨੂੰ ਬੜੇ ਅਦਬ ਨਾਲ ਸੱਦਾ ਪੱਤਰ ਭੇਜਣ ਤੋਂ ਬਾਅਦ ਵੀਜ਼ਾ ਵੀ ਦੇ ਦਿੱਤਾ ਹੈ। ਹੁਣ ਸਿਰਫ ਭਾਰਤ ਸਰਕਾਰ ਦੀ ਪ੍ਰਵਾਨਗੀ ਦੀ ਉਡੀਕ ਹੈ।