ਪਿਛਲੇ ਸਾਲ ਦੁਸਿਹਰੇ ਤੇ ਹੋਇਆ ਸੀ ਦਿਲ ਕੰਬਾਊ ਹਾਦਸਾ ਪਰ ਸਭ ਭੁੱਲ ਗਏ ਨੇ

Tags

ਪਿਛਲੇ ਸਾਲ ਅੰਮ੍ਰਿਤਸਰ ਦੇ ਜੋੜਾ ਫਾਟਕ ਨਜ਼ਦੀਕ ਹੋਏ ਭਿਆਨਕ ਰੇਲ ਹਾਦਸੇ ਦੌਰਾਨ ਮਾਰੇ ਗਏ 60 ਦੇ ਕਰੀਬ ਲੋਕਾਂ ਦੇ ਪਰਿਵਾਰਾਂ ਨੇ ਅੱਜ ਅੰਮ੍ਰਿਤਸਰ ਦੇ ਜੀਟੀ ਰੋਡ ਤੋਂ ਜੋੜਾ ਫਾਟਕ ਤੱਕ ਕੈਂਡਲ ਮਾਰਚ ਕੱਢਿਆ। ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਵੀ ਇਸ ਕੈਂਡਲ ਮਾਰਚ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਬਿਕਰਮ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ, ਉਨ੍ਹਾਂ ਦੀ ਪਤਨੀ ਤੇ ਕੌਂਸਲਰ ਸੌਰਵ ਮਦਾਨ ਮਿੱਠੂ ਦੇ ਉੱਪਰ ਪੀੜਤਾਂ ਦੀ ਸਾਰ ਨਾ ਲੈਣ ਦੇ ਦੋਸ਼ ਲਾਏ। ਜਲੰਧਰ ਤੇ ਇੱਥੇ ਦੇ ਨੇੜਲੇ ਇਲਾਕਿਆਂ ‘ਚ ਇਸ ਵਾਰ ਅੱਧੇ ਤੋਂ ਵੀ ਘੱਟ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਣਗੇ।

ਇਸ ਦੇ ਦੋ ਵੱਡੇ ਕਾਰਨ ਹਨ। ਪਹਿਲਾ ਕਾਰਨ ਪਿਛਲੇ ਸਾਲ ਦੁਸ਼ਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਜੌੜਾ ਫਾਟਕ ‘ਤੇ ਹੋਇਆ ਭਿਆਨਕ ਹਾਦਸਾ ਹੈ ਤੇ ਦੂਜਾ ਕਾਰਨ ਇਸ ਸਾਲ ਪਟਾਖਾ ਫੈਕਟਰੀਆਂ ‘ਚ ਹੋਏ ਧਮਾਕੇ ਹਨ। ਦੋਵਾਂ ਘਟਨਾਵਾਂ ਨੂੰ ਵੇਖਦੇ ਹੋਏ ਪ੍ਰਸਾਸ਼ਨ ਨੇ ਪੁਤਲੇ ਸਾੜਨ ਨੂੰ ਲੈ ਕੇ ਸਖ਼ਤੀ ਕੀਤੀ ਹੈ। ਪਿਛਲੇ 15 ਸਾਲ ਤੋਂ ਰਾਵਣ ਦਾ ਪੁਤਲਾ ਬਣਾ ਰਹੇ ਮਹਿਤਾਬ ਸਿੰਘ ਨੇ ਇਸ ਬਾਰੇ ਦੱਸਿਆ ਕਿ ਉਨ੍ਹਾਂ ਕੋਲ ਪਹਿਲਾਂ ਨਾਲੋਂ ਘੱਟ ਆਰਡਰ ਆਉਣ ਕਰਕੇ ਇਸ ਵਾਰ ਅੱਧੀ ਲੇਬਰ ਨੇ ਹੀ ਕੰਮ ਕੀਤਾ ਹੈ। ਇਸ ਦੇ ਨਾਲ ਹੀ ਕਾਰੀਗਰਾਂ ਨੂੰ ਲੱਗਦਾ ਹੈ ਕਿ ਜੇਕਰ ਦੁਸ਼ਹਿਰੇ ਨੂੰ ਇੰਨੀ ਘੱਟ ਰੌਣਕ ਹੈ ਤਾਂ ਦੀਵਾਲੀ ਦਾ ਉਤਸ਼ਾਹ ਵੀ ਲੋਕਾਂ ‘ਚ ਕੁਝ ਖਾਸ ਨਹੀਂ ਹੋਵੇਗਾ।