ਅਗਲੇ ਦਿਨਾਂ ਤੱਕ ਐਨ੍ਹੇਂ ਰੁਪਏ ਵੱਧ ਜਾਣਗੀਆਂਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ

Tags

ਸ਼ੁੱਕਰਵਾਰ ਸਵੇਰੇ ਇੱਕ ਵੱਡੇ ਧਮਾਕੇ ਤੋਂ ਬਾਅਦ ਇਰਾਨੀ ਤੇਲ ਟੈਂਕਰ ਵਿੱਚ ਅੱਗ ਲੱਗ ਗਈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਿਜ਼ਾਈਲ ਹਮਲੇ ਤੋਂ ਬਾਅਦ ਤੇਲ ਟੈਂਕਰ ਨੂੰ ਅੱਗ ਲੱਗ ਗਈ। ਇਹ ਧਮਾਕਾ ਸਾਊਦੀ ਅਰਬ ਦੇ ਸੁਮੰਦਰ ਤੱਟ ਨੇੜੇ ਹੋਇਆ ਹੈ। ਬ੍ਰੈਂਟ ਕੱਚੇ ਤੇਲ (Brent Crude Oil) ਦੀ ਕੀਮਤ 58 ਡਾਲਰ ਪ੍ਰਤੀ ਬੈਰਲ ਤੋਂ ਵੱਧ ਕੇ 60 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਇਸ 'ਤੇ ਮਾਹਰ ਕਹਿੰਦੇ ਹਨ ਕਿ ਇਸ ਦਾ ਅਸਰ ਭਾਰਤ ਵਰਗੇ ਕੱਚੇ ਤੇਲ ਦੀ ਦਰਾਮਦ ਕਰਨ ਵਾਲੇ ਦੇਸ਼ਾਂ 'ਤੇ ਵੀ ਪਏਗਾ।

ਅਗਲੇ ਦਿਨਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਹੋ ਸਕਦਾ ਹੈ। ਇਹ ਤੇਲ ਜਹਾਜ਼ ਈਰਾਨੀ ਤੇਲ ਕੰਪਨੀ NOIC ਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਇਹ ਧਮਾਕਾ ਹੋਇਆ ਤਾਂ ਈਰਾਨੀ ਜਹਾਜ ਸਾਊਦੀ ਦੇ ਤਟੀ ਸ਼ਹਿਰ ਜੇਦਾਹ ਤੋਂ 97 ਕਿਲੋਮੀਟਰ ਦੀ ਦੂਰੀ ’ਤੇ ਸੀ। ਇਸ ਖ਼ਬਰ ਦੇ ਪਹੁੰਚਣ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ।