ਇਸ ਜਗ੍ਹਾ ਤੇ ਹੋ ਰਿਹਾ ਕੈਂਸਰ ਦਾ ਇਲਾਜ਼, ਹਰ ਮਰੀਜ਼ ਤੱਕ ਪਹੁੰਚਾ ਦਿਓ

Tags

ਰਮਨ ਆਯੂਰਵੈਦਿਕ ਕੈਂਸਰ ਸੁਸਾਇਟੀ ਚੰਦ ਪੁਰਾਣਾ ਵਿਖੇ ਇੱਕ ਏਕੜ ਵਿੱਚ ਤਿੰਨ ਮੰਜਿਲਾਂ ਹਸਪਤਾਲ ਦਾ ਉਦਘਾਟਨ ਸ. ਦਰਸ਼ਨ ਸਿੰਘ ਬਰਾੜ ਵਿਧਾਇਕ ਬਾਘਾਪੁਰਾਣਾ ਵੱਲੋਂ ਕੀਤਾ ਗਿਆ। ਇਸ ਮੌਕੇ ਦਰਸਨ ਸਿੰਘ ਬਰਾੜ ਨੇ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਸੋਸਾਇਟੀ ਦਾ ਇਹ ਵੱਡਾ ਉਪਰਾਲਾ ਹੈ। ਉਨਾਂ ਕਿਹਾ ਕਿ ਮਾਨਵਤਾ ਦੀ ਸੇਵਾ ਉੱਤਮ ਸੇਵਾ ਹੈ ਅਤੇ ਸਾਨੂੰ ਮਨੁੱਖਤਾ ਦੀ ਭਲਾਈ ਲਈ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ।  20 ਸਾਲਾਂ ਦੇ ਤਜ਼ਰਬੇ ਦੇ ਅਧਾਰ ‘ਤੇ ਆਯੂਰਵੈਦਿਕ ਵਿਧੀ ਨਾਲ ਹਰ ਤਰਾਂ ਦੇ ਕੈਂਸਰ ਦਾ ਇਲਾਜ ਕਰਦੇ ਆ ਰਹੇ ਹਨ ਅਤੇ ਹੁਣ ਤੱਕ ਅਨੇਕਾਂ ਹੀ ਮਰੀਜਾਂ ਨੂੰ ਠੀਕ ਕਰ ਚੁੱਕੇ ਹਨ ਜਿਨਾਂ ਨੂੰ ਹਸਪਤਾਲਾਂ ਤੋਂ ਜਵਾਬ ਮਿਲ ਚੁੱਕਿਆ ਸੀ।

ਉਨਾਂ ਕਿਹਾ ਆਯੂਰਵੈਦਿਕ ਵਿਧੀ ਬਹੁਤ ਹੀ ਮਹਤਵ-ਪੂਰਨ ਪੱਧਤੀ ਹੈ। ਇਸ ਨੂੰ ਉਪਰ ਚੁੱਕਣ ਲਈ ਭਾਰਤ ਸਰਕਾਰ ਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਕੈਂਸਰ ਜਾਂਚ ਅਤੇ ਆਮ ਬਿਮਾਰੀਆਂ ਦਾ ਕੈਂਪ ਵੀ ਲਗਾਇਆ ਗਿਆ, ਜਿਸ ਦਾ ਲੋੜਵੰਦ ਮਰੀਜਾਂ ਨੇ ਲਾਭ ਉਠਾਇਆ। ਹਸਪਤਾਲ ਦੇ ਮੁੱਖੀ ਹਰਭਿੰਦਰ ਸਿੰਘ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ 1,000 ਬੈਡਾਂ ਅਤੇ ਕੈਂਸਰ ਟੈਸਟ ਮਸ਼ੀਨ ਦਾ ਲੋੜਵੰਦ ਮਰੀਜਾਂ ਲਈ ਪ੍ਰਬੰਧ ਕੀਤਾ ਗਿਆ ਹੈ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਥੇ ਹਰ ਤਰਾਂ ਦੇ ਕੈਂਸਰ ਦਾ ਇਲਾਜ ਅਤੇ ਜਨਰਲ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜਾਂ ਦੇ ਵਾਜਬ ਰੇਟਾਂ ‘ਤੇ ਟੈਸਟ ਕੀਤੇ ਜਾਣਗੇ। ਵੈਦ ਹਰਭਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨਾਂ ਦਾ ਹਸਪਤਾਲ ਜਿਲਾ ਲੁਧਿਆਣਾ ‘ਚ ਕੁਹਾੜਾ ਵਿਖੇ ਵੀ ਚੱਲ ਰਿਹਾ ਹੈ।