ਦੀਵਾਲੀ ਮੌਕੇ ਇਸ ਪਿੰਡ ਦੇ ਸਰਪੰਚ ਨੇ ਕਾਇਮ ਕੀਤੀ ਮਿਸਾਲ, ਪਿੰਡ ਵਾਲੇ ਪਾ ਰਹੇ ਨੇ ਭੰਗੜੇ

Tags

ਚੋਣਾਂ ਵੇਲੇ ਅਕਸਰ ਲੀਡਰ ਕਈ-ਕਈ ਵਾਅਦੇ ਕਰਦੇ ਹਨ ਤੇ ਬਾਅਦ ਵਿੱਚ ਇਹ ਵਾਅਦੇ ਕਿਸੇ ਨੂੰ ਯਾਦ ਨਹੀਂ ਰਹਿੰਦੇ। ਪਰ ਜ਼ਿਲ੍ਹਾ ਫਾਜ਼ਿਲਕਾ ਦੇ ਬਲੂਆਣਾ ਹਲਕੇ ਦੇ ਪਿੰਡ ਢੀਂਗਾ ਵਾਲੀ ਵਿੱਚ ਸਹਾਰਨ ਪਰਿਵਾਰ ਦੇ ਸਰਪੰਚ ਯੋਗੇਸ਼ ਸਹਾਰਨ ਨੇ ਪਿੰਡ ਦੇ ਗਰੀਬ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੁਗ ਕੇ ਵਿਖਾਏ ਹਨ। ਇਸ ਲਈ ਉਨ੍ਹਾਂ ਨੂੰ ਰਹਿਣ ਲਈ ਘਰ ਦੀ ਲੋੜ ਹੈ। ਇਸ 'ਤੇ ਉਨ੍ਹਾਂ ਨੇ ਬੇਘਰ ਲੋਕਾਂ ਨੂੰ ਘਰ ਦੇਣ ਦਾ ਵਾਅਦਾ ਕੀਤਾ ਕਿ ਜੇ ਮੈਂ ਜਿੱਤ ਗਿਆ ਤਾਂ ਤੁਹਾਨੂੰ ਆਪਣੀ ਜ਼ਮੀਨ ਵਿੱਚੋਂ ਪਲਾਟ ਦੇਵਾਂਗਾ।

ਸਰਪੰਚ ਯੋਗੇਸ਼ ਸਹਾਰਨ ਨੇ ਆਪਣੀ ਮਲਕੀਅਤ ਵਾਲੀ ਜ਼ਮੀਨ ਵਿੱਚੋਂ 64 ਪਲਾਟ ਵੰਡ ਕੇ ਗਰੀਬਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ। ਹੁਣ ਦੀਵਾਲੀ ਮੌਕੇ ਯੋਗੇਸ਼ ਨੇ ਆਪਣੀ 2 ਕਿੱਲੇ ਜ਼ਮੀਨ ਵਿੱਚ ਨਕਸ਼ਾ ਬਣਾ ਕੇ 64 ਲੋਕਾਂ ਨੂੰ ਸਵਾ ਚਾਰ ਮਰਲੇ ਦੇ ਪਲਾਟ ਵੰਡੇ ਹਨ। ਇਸ ਬਾਰੇ ਪਿੰਡ ਦੇ ਸਾਬਕਾ ਸਰਪੰਚ ਰਾਮ ਚੰਦਰ ਗੋਦਾਰਾ ਨੇ ਕਿਹਾ ਕਿ ਯੋਗੇਸ਼ ਸਹਾਰਨ ਨੇ ਆਪਣੀ ਜ਼ਮੀਨ ਗਰੀਬਾਂ ਨੂੰ ਦੇ ਦਿੱਤੀ ਹੈ ਤੇ ਹੁਣ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਉਨ੍ਹਾਂ ਨੂੰ ਘਰ ਵੀ ਬਣਵਾ ਕੇ ਦਿੱਤੇ ਜਾਣਗੇਪਿੰਡ ਢੀਂਗਾ ਵਾਲੀ ਦੇ ਸਰਪੰਚ ਯੋਗੇਸ਼ ਸਹਾਰਨ ਨੇ ਦੱਸਿਆ ਕਿ ਜਦੋਂ ਉਹ ਸਰਪੰਚੀ ਦੀਆਂ ਚੋਣਾਂ ਲਈ ਛੱਪੜ ਕੰਢੇ ਬੈਠੇ ਬੇਘਰ ਲੋਕਾਂ ਕੋਲ ਵੋਟ ਮੰਗਣ ਗਏ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਾਈ ਕੋਰਟ ਵੱਲੋਂ ਛੱਪੜ ਦੀ ਪੰਚਾਇਤੀ ਜ਼ਮੀਨ ਖਾਲੀ ਕਰਨ ਦੇ ਹੁਕਮ ਹੋਏ ਹਨ।