ਬਹਾਦਰ ਸੰਦੀਪ ਧਾਲੀਵਾਲ ਰਾਜਿਆਂ ਵਾਂਗੂ ਹੋਇਆ ਵਿਦਾ

Tags

ਸੰਦੀਪ ਸਿੰਘ ਧਾਲੀਵਾਲ ਇਹ ਉਹ ਨਾਮ ਹੈ ਜੋ ਸਾਰੀ ਦੁਨੀਆ ਵਿਚ ਅੱਜ ਗੂੰਜ ਰਿਹਾ ਹੈ ਅਤੇ ਇਸ ਨੂੰ ਯਾਦ ਕਰ ਹਰ ਇੱਕ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਜਿਥੇ ਸੰਦੀਪ ਦੀ ਅੰਤਿਮ ਅਰਦਾਸ ਤੋਂ ਬਾਅਦ ਸ਼ਬਦ ਕੀਰਤਨ ਵੀ ਕੀਤਾ ਗਿਆ।ਦੱਸ ਦਈਏ ਕਿ ਸੰਦੀਪ ਸਿੰਘ ਨੂੰ ਅਲਵਿਦਾ ਟੈਕਸਸ ਪੁਲਿਸ ਵਿਭਾਗ ਵਲੋਂ ਪੂਰੇ ਮਾਣ ਸਤਿਕਾਰ ਨਾਲ ਆਖੀ ਗਈ। ਸੰਦੀਪ ਦੀ ਅੰਤਿਮ ਯਾਤਰਾ ਮੌਕੇ ਵਿਭਾਗ ਦੇ ਉੱਚ ਅਧਿਕਾਰੀ ਸਿੱਖ ਭਾਈਚਾਰੇ ਦੇ ਲੋਕ ਵੱਡੇ ਵੱਡੇ ਮੰਤਰੀ ਅਤੇ ਸਿਆਸਤਦਾਨ ਵੀ ਮੌਜੂਦ ਰਹੇ। ਜਿਨ੍ਹਾਂ ਨੇ ਆਪਣੇ ਆਪਣੇ ਸ਼ਬਦਾਂ ਵਿਚ ਸੰਦੀਪ ਦੇ ਜਾਣ ਦਾ ਦੁੱਖ ਬਿਆਨ ਕੀਤਾ।

ਜੀ ਹਾਂ ਅਸੀਂ ਗੱਲ ਕਰ ਰਹੇ ਹਨ ਉਸ ਬਹਾਦਰ ਸਿੱਖ ਅਧਿਕਾਰੀ ਦੀ ਜੋ ਅਮਰੀਕਾ ਦੇ ਟੈਕਸਸ ਸੂਬੇ ਦੀ ਪੁਲਿਸ ਵਿਚ ਤਾਇਨਾਤ ਸੀ ਅਤੇ ਡਿਊਟੀ ਦੌਰਾਨ ਇੱਕ ਸਥਾਨਕ ਵਿਅਕਤੀ ਜਿਸ ਤੇ ਪਹਿਲਾਂ ਵੀ ਮਾਮਲੇ ਦਰਜ ਸਨ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ ਅਤੇ ਸਭ ਕੋਲੋਂ ਹਮੇਸ਼ਾ ਲਈ ਦੂਰ ਹੋ ਗਿਆ। ਸੰਦੀਪ ਦਾ ਸਸਕਾਰ ਸਿੱਖ ਰਹੁ ਰੀਤਾਂ ਨਾਲ ਹੈਰਿਸ ਕਾਉਂਟੀ ਵਿਖੇ ਕੀਤਾ ਗਿਆ। ਦੱਸ ਦਈਏ ਕਿ ਸੰਦੀਪ ਸਿੰਘ ਧਾਲੀਵਾਲ ਨੇ ਡਿਊਟੀ ਦੌਰਾਨ ਇੱਕ ਕਾਰ ਨੂੰ ਰੋਕਿਆ। ਜਿਸ ਵਿਚ ਸਵਾਰ ਇੱਕ ਵਿਅਕਤੀ ਨੇ ਬਾਹਰ ਨਿੱਕੇ ਸੰਦੀਪ ਉੱਤੇ ਦੋ ਫਾਇਰ ਕੀਤੇ ਅਤੇ ਫਰਾਰ ਹੋ ਗਿਆ।

ਸੰਦੀਪ ਨੇ ਇਸ ਤੋਂ ਬਾਅਦ ਦਮ ਤੋੜ ਦਿੱਤਾ ਜਿਸ ਨਾਲ ਪਰਿਵਾਰ ਦੇ ਨਾਲ ਨਾਲ ਸਮੂਹ ਸਿੱਖ ਭਾਈਚਾਰੇ ਵਿਚ ਅਤੇ ਟੈਕਸਸ ਪੁਲਿਸ ਵਿਭਾਗ ਵਿਚ ਵੀ ਸੋਗ ਦੀ ਲਹਿਰ ਦੌੜ ਗਈ। ਹਾਲਾਂਕਿ ਕੁਝ ਹੀ ਸਮੇਂ ਵਿਚ ਹਮਲਾਵਰ ਨੂੰ ਫੜ ਲਿਆ ਗਿਆ ਪਰ ਸੰਦੀਪ ਸਿੰਘ ਧਾਲੀਵਾਲ ਆਪਣੇ ਪਰਿਵਾਰ ਨੂੰ ਸਦਾ ਦੁੱਖਾਂ ਵਿਚ ਡਬੋ ਦੁਨੀਆ ਤੋਂ ਰੁਖਸਤ ਹੋ ਗਿਆ, ਸੰਦੀਪ ਸਿੰਘ ਧਾਲੀਵਾਲ ਆਪਣੇ ਪਿਛੇ 3 ਬੱਚੇ ਪਤਨੀ ਛੱਡ ਗਿਆ।