ਬਠਿੰਡਾ ਵਿੱਚ ਇੱਕ ਸਮਾਗਮ ਦੌਰਾਨ ਭਗਵੰਤ ਮਾਨ ਅਤੇ ਲੋਕ ਸੇਵਕ ਲੱਖਾ ਸਿਧਾਣਾ ਨੇ ਇੱਕੋ ਸਟੇਜ਼ ਤੋਂ ਭਾਸ਼ਣ ਦਿੱਤਾ। ਪਹਿਲਾ ਸਟੇਜ ਤੋਂ ਭਗਵੰਤ ਮਾਨ ਬੋਲੇ, ਉਹਨਾਂ ਕਿਹਾ ਕਿ ਪੰਜਾਬ ਲੀਡਰਲੈੱਸ ਹੈ। ਬਾਅਦ ਵਿੱਚ ਉਸੇ ਹੀ ਸਟੇਜ ਤੋਂ ਲੱਖਾ ਸਿਧਾਣਾ ਨੇ ਆਪਣਾ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ, ਸੁਖਪਾਲ ਖਹਿਰਾ, ਬੈਂਸ ਭਰਾ ਅਤੇ ਨਵਜੋਤ ਸਿੱਧੂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਨਵਜੋਤ ਸਿੱਧੂ ਲਈ ਸਪੈਸ਼ਲ ਤਾੜੀਆਂ ਵੀ ਮਰਵਾਈਆਂ ਕਿਉਂਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਸਿਹਰਾ ਸਿੱਧੂ ਦੇ ਸਿਰ ਜਾਂਦਾ ਹੈ।
ਪੰਜਾਬ ਦੇ ਲੋਕਾਂ ਨੇ ਇੱਕ ਵਾਰ ਮੁੜ ਆਮ ਆਦਮੀ ਪਾਰਟੀ ਨੂੰ ਨਾਕਾਰ ਦਿੱਤਾ ਹੈ। ਚਾਰ ਹਲਕਿਆਂ ਦੀ ਜ਼ਿਮਨੀ ਚੋਣ ਵਿੱਚ 'ਆਪ' ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਦਾਖਾ ਹਲਕੇ ਦੀ ਸੀਟ ‘ਆਪ’ ਦੇ ਉਮੀਦਵਾਰ ਐੱਚਐੱਸ ਫੂਲਕਾ ਵੱਲੋਂ ਅਸਤੀਫਾ ਦੇਣ ਮਗਰੋਂ ਖਾਲੀ ਹੋਈ ਸੀ। ਇਸ ਤਰ੍ਹਾਂ ‘ਆਪ’ ਦੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸਾਰੇ ਚਾਰ ਹਲਕਿਆਂ ਤੋਂ ਕੁੱਲ 25,276 ਵੋਟਾਂ ਹੀ ਹਾਸਲ ਕਰ ਸਕੀ ਹੈ।