ਮਨਪ੍ਰੀਤ ਬਾਦਲ ਨੇ ਦੀਵਾਲੀ ਮੌਕੇ ਕੀਤਾ ਅਜਿਹਾ ਕੰਮ, ਕਰੋਗੇ ਵਾਹ ਵਾਹ

Tags

ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਵਿਚ ਪੁੱਜੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੜਕ ਕਿਨਾਰੇ ਦੀਵੇ ਵੇਚ ਰਹੀ ਛੋਟੀ ਬੱਚੀ ਤੋਂ ਦੀਵੇ ਖ਼ਰੀਦੇ। ਜਦੋਂ ਵਿੱਤ ਮੰਤਰੀ ਬਜ਼ਾਰਾਂ ਵਿਚ ਦੁਕਾਨਦਾਰਾਂ ਨੂੰ ਦੀਵਾਲੀ ਦੀ ਵਧਾਈ ਦੇ ਰਹੇ ਸਨ ਤਾਂ ਉਨ੍ਹਾਂ ਦੀ ਨਿਗ੍ਹਾ ਇਕ ਛੋਟੀ ਬੱਚੀ 'ਤੇ ਪਈ ਜੋ ਸੜਕ ਕਿਨਾਰੇ ਮਿੱਟੀ ਦੀ ਦੀਵੇ ਲੈ ਕੇ ਬੈਠੀ ਹੋਈ ਸੀ। ਇਸ ਮੌਕੇ ਮਨਪ੍ਰੀਤ ਬਾਦਲ ਨੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਏ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਵੀ ਕਿਹਾ ਕਿ ਉਹ ਇਸ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਉਹ ਝੋਨੇ ਦੀ ਪਰਾਲੀ ਨਾ ਸਾੜਨ।

ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਓਹਾਰ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਹੈ। ਇਹ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਦੇਖਿਆ ਕਿ ਕਾਫ਼ੀ ਸਮਾਂ ਉਕਤ ਲੜਕੀ ਤੋਂ ਕੋਈ ਦੀਵੇ ਨਹੀਂ ਖ਼ਰੀਦ ਰਿਹਾ ਸੀ ਤੇ ਲੜਕੀ ਉਥੋਂ ਹਰ ਲੰਘਣ ਵਾਲੇ ਵੱਲ ਉਮੀਦ ਦੀਆਂ ਨਿਗਾਹਾਂ ਨਾਲ ਤੱਕ ਰਹੀ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇਕੇ ਅਗਰਵਾਲ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਣ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ ਪ੍ਰਧਾਨ, ਜੈਜੀਤ ਸਿੰਘ ਜੌਹਲ, ਪਵਨ ਮਾਨੀ, ਰਾਜਨ ਗਰਗ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸ ਆਗੂ ਹਾਜ਼ਰ ਸਨ।

ਇਸ ਤੋਂ ਬਾਅਦ ਮਨਪ੍ਰੀਤ ਬਾਦਲ ਉਕਤ ਕੁੜੀ ਕੋਲ ਗਏ ਤੇ ਪੰਜ ਸੌ ਰੁਪਏ ਦਾ ਦੀਵੇ ਦੇਣ ਲਈ ਕਿਹਾ। ਇਸ ਤੋਂ ਬਾਅਦ ਉਨ੍ਹਾਂ ਧੋਬੀ ਬਾਜ਼ਾਰ, ਡਾਕਖ਼ਾਨਾ ਬਾਜ਼ਾਰ ਤੇ ਹਸਪਤਾਲ ਬਾਜ਼ਾਰ ਵਿਚ ਦੁਕਾਨਾਂ 'ਤੇ ਜਾ ਕੇ ਦੁਕਾਨਦਾਰਾਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ, ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।