ਨਰਿੰਦਰ ਮੋਦੀ ਨੇ ਦਿੱਤਾ ਪੰਜਾਬੀ ਵਿੱਚ ਭਾਸ਼ਣ

Tags

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ 2019 ਦੇ ਮੱਦੇਨਜ਼ਰ ਅੱਜ ਹਿਸਾਰ ਵਿੱਚ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ ਹੈ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਸੋਨੀਪਤ ਦੇ ਗੋਹਾਨਾ ਵਿਖੇ ਚੋਣ ਰੈਲੀ ਕੀਤੀ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਿੱਲੀ ਵਿਚ ਪਹਿਲਾਂ ਅਜਿਹੀ ਸਰਕਾਰ ਬੈਠੀ ਸੀ, ਜੋ ਹਰਿਆਣੇ ਦੇ ਕਿਸਾਨਾਂ ਦੇ ਹੱਕ ਦੇ ਪਾਣੀ ਨੂੰ ਪਾਕਿਸਤਾਨ ਭੇਜਦੀ ਸੀ, ਪਰ ਕੀ ਪਾਕਿਸਤਾਨ ਵਿਚ ਪਾਣੀ ਜਾਂਦਾ ਰਹੇ ਅਤੇ ਸਾਡਾ ਕਿਸਾਨ ਪਾਣੀ ਤੋਂ ਬਿਨਾਂ ਹੀ ਰਹੇ ? ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਹਰਿਆਣਾ ਦਾ ਪਾਣੀ ਪੀਤਾ ਹੈ, ਫੈਸਲਾ ਲਿਆ ਹੈ ਅਤੇ ਹੁਣ ਕਰਾਂਗਾ।

ਪੀਐਮ ਨੇ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਤੁਹਾਡੇ ਹੱਕ ਦਾ ਪਾਣੀ ਪਾਕਿਸਤਾਨ ਨੂੰ ਨਹੀਂ ਦੇਵਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਪਾਣੀ ਦੀ ਗੱਲ ਕਰਦਾ ਹਾਂ ਤਾਂ ਅੱਗ ਓਧਰ ਲੱਗਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਟੇਜ ਤੋਂ ਕਾਂਗਰਸ, ਪਾਕਿਸਤਾਨ ਅਤੇ ਹਰਿਆਣਾ ਦੇ ਵਿਰੋਧੀ ਨੇਤਾਵਾਂ ‘ਤੇ ਤਿੱਖਾ ਹਮਲਾ ਕੀਤਾ ਹੈ।ਪੀਐਮ ਮੋਦੀ ਨੇ ਕਿਹਾ ਕਿ ਹਰਿਆਣਾ ਨੇ ਮੈਨੂੰ ਸਿੱਖਿਆ, ਚੇਤਨਾ ਅਤੇ ਰਜਾ ਦਿੱਤੀ ਹੈ। ਇਸ ਵਾਰ ਲੋਕ ਸਭਾ ਚੋਣਾਂ ਵਿੱਚ ਸਾਨੂੰ ਸਾਰਿਆਂ ਨੂੰ ਤੁਹਾਡਾ ਅਸ਼ੀਰਵਾਦ ਮਿਲੀਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਕੰਮ ਕਰਦੇ ਹਾਂ ਅਤੇ ਉਹ ਕਾਰਨਾਮੇ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੇ 50 ਲੱਖ ਪਰਿਵਾਰ ਆਯੁਸ਼ਮਾਨ ਭਾਰਤ ਦੇ ਕਾਰਨ ਲਾਭ ਪ੍ਰਾਪਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਲੋਕਾਂ ਨੇ ਵੀ ਇਸ ਯੋਜਨਾ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਕੁਝ ਕਾਂਗਰਸੀ ਆਗੂ ਨਿੱਜੀ ਹਿੱਤਾਂ ਬਾਰੇ ਸੋਚ ਰਹੇ ਹਨ, ਉਹ ਹਰਿਆਣਾ ਬਾਰੇ ਕੀ ਸੋਚਣਗੇ। ਹਰਿਆਣੇ ਦੇ ਲੋਕਾਂ ਨੇ ਫੈਸਲਾ ਲਿਆ ਸੀ ਕਿ ਮੋਦੀ ਦੀ ਝੋਲੀ ਨੂੰ ਭਰਨਾ ਹੈ ਅਤੇ ਮੈਂ ਹੁਣ ਫ਼ਿਰ ਤੁਹਾਡੇ ਵਿਚਕਾਰ ਆਇਆ ਹਾਂ, ਫਿਰ ਉਸ ਪਿਆਰ ਅਤੇ ਆਸ਼ੀਰਵਾਦ ਲਈ ਸਿਰ ਝੁਕਾ ਕੇ ਨਮਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਵਾਰ ਹਰਿਆਣਾ ਦੇ ਸਾਰੇ ਰਿਕਾਰਡ ਤੋੜੇ ਜਾਣਗੇ।