ਕੈਪਟਨ ਦੀ ਧੋਖੇਬਾਜ਼ ਸਰਕਾਰ ਤੋਂ ਸੂਬੇ ਦਾ ਹਰ ਵਰਗ ਨਿਰਾਸ਼ ਹੈ | ਕੈਪਟਨ ਸਰਕਾਰ ਨੇ ਪਿਛਲੀ ਸਰਕਾਰ ਵਲੋਂ ਦਿੱਤੀਆ ਜਾ ਰਹੀਆਂ ਸਹੂਲਤਾਂ ਬੰਦ ਕਰਕੇ ਲੋਕਾਂ ਨਾਲ ਵਾਅਦਾ-ਿਖ਼ਲਾਫ਼ੀ ਕੀਤੀ ਹੈ, ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਅੱਜ ਪਿੰਡ ਸਰਾਭਾ 'ਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸ: ਮਨਪ੍ਰੀਤ ਸਿੰਘ ਇਯਾਲੀ ਦੇ ਹੱੱਕ 'ਚ ਜੁੜੇ ਇਕੱਠ 'ਚ ਸੰਬੋਧਨ ਕਰਦਿਆਂ ਕੀਤਾ | ਅੰਤ ਵਿਚ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸ਼ਹੀਦ ਸਰਾਭਾ ਦੀ ਯਾਦਗਾਰੀ ਤਸਵੀਰ ਤੇ ਦੋਸ਼ਾਲਾ ਸ: ਮਨਪ੍ਰੀਤ ਸਿੰਘ ਇਯਾਲੀ ਭਵਜੀਤ ਸਿੰਘ ਸਰਾਭਾ, ਅਮਰਜੀਤ ਸਿੰਘ ਨੇ ਭੇਟ ਕੀਤੇ |
ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਵੱੱਡੀਆਂ ਆਸਾਂ ਲੈ ਕੇ ਮੁੱੱਖ ਮੰਤਰੀ ਬਣਨ ਆਇਆ ਹਰਵਿੰਦਰ ਸਿੰਘ ਫੂਲਕਾ ਵੀ ਹਲਕੇ ਦੇ ਵੋਟਰਾਂ ਦੀ ਪਿੱਠ ਵਿਚ ਛੁਰਾ ਮਾਰਕੇ ਲੋਕਾਂ ਨਾਲ ਵੱੱਡੀ ਗਦਾਰੀ ਕਰ ਗਿਆ ਹੈ, ਉੱੱਥੇ ਹੀ ਕੈਪਟਨ ਅਮਰਿੰਦਰ ਸਿੰਘ ਦਾ ਸਲਾਹਕਾਰ ਕੈਪਟਨ ਸੰਦੀਪ ਸੰਧੂ ਵੀ 21 ਤਰੀਕ ਤੋਂ ਬਾਅਦ ਚੰਡੀਗੜ੍ਹ ਜਾ ਕੇ ਬੈਠ ਜਾਵੇਗਾ, ਜਦਕਿ ਮਨਪ੍ਰੀਤ ਸਿੰਘ ਇਯਾਲੀ ਨੇ ਪਹਿਲਾਂ ਵੀ 10 ਸਾਲ ਲੋਕਾਂ ਦਾ ਸੇਵਾਦਾਰ ਰਿਹਾ ਹੈ ਅਤੇ ਹੁਣ ਵੀ ਲੋਕਾਂ ਦੇ ਦੁੱੱਖ-ਸੁਖ 'ਚ ਸ਼ਰੀਕ ਹੁੰਦਾ ਰਹੇਗਾ | ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਤੁਸੀ ਪਹਿਲਾਂ ਸ: ਪ੍ਰਕਾਸ਼ ਸਿੰਘ ਬਾਦਲ ਦਾ ਸਾਥ ਦਿੰਦੇ ਰਹੇ ਹੋ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀ ਆਪਣੀ ਧੀ ਦਾ ਮਾਣ ਬਰਕਰਾਰ ਰੱੱਖਣ ਲਈ ਸ: ਇਯਾਲੀ ਨੂੰ ਇੱੱਕ-ਇੱੱਕ ਵੋਟ ਪਾ ਕੇ ਅਕਾਲੀ ਦਲ ਨੂੰ ਮਜਬੂਤ ਕਰੋਗੇ |
ਅੱਜ ਬੀਬੀ ਬਾਦਲ ਨੇ ਸ: ਇਯਾਲੀ ਦੇ ਹੱੱਕ ਚ ਫੱੱਲੇਵਾਲ, ਗੁੱੱਜਰਵਾਲ, ਲਤਾਲਾ, ਚੰਮਿਡਾਂ 'ਚ ਵੱੱਡੇ ਇੱੱਕਠਾ ਨੂੰ ਸੰਬੋਧਨ ਕੀਤਾ | ਇਸ ਮੌਕੇ ਡਾ: ਜਰਨੈਲ ਸਿੰਘ ਨਾਰੰਗਵਾਲ, ਪ੍ਰੇਮਜੀਤ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਪੰਚ ਪ੍ਰਦੀਪ ਸਿੰਘ, ਪੰਚ ਬਲਰਾਜ ਸਿੰਘ, ਪੰਚ ਹਰਪ੍ਰੀਤ ਸਿੰਘ, ਗੁਰਮੇਲ ਕੌਰ, ਰਜਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ, ਸਰਕਲ ਪ੍ਰਧਾਨ ਗੁਰਚੀਨ ਸਿੰਘ ਰੱੱਤੋਵਾਲ, ਸੁਖਦੇਵ ਸਿੰਘ ਕਾਕਾ, ਸੁਰਜੀਤ ਸਿੰਘ, ਜੀਤ ਸਿੰਘ ਜਗਸੀਰ ਸਿੰਘ, ਤਨਵੀਰ ਸਿੰਘ ਧਾਲੀਵਾਲ, ਅਮਰਦੀਪ ਸਿੰਘ ਰੂਬੀ, ਅਜਮੇਰ ਸਿੰਘ ਰਤਨ, ਹਰਿੰਦਰ ਸਿੰਘ ਲਾਟੀ ਆਦਿ ਹਾਜ਼ਰ ਸਨ |