ਇਸ ਘਰੇ ਜਾ ਕੇ ਰੋ ਪਿਆ ਭਗਵੰਤ ਮਾਨ, ਪਰਿਵਾਰ ਦਾ ਦੁੱਖ ਦੇਖ ਤੁਹਾਡਾ ਵੀ ਨਿਕਲ ਜਾਊ ਰੋਣਾ

Tags

ਕਰਜ਼ੇ ਕਾਰਨ ਇੱਕ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਆਖ਼ਰੀ ਪੁੱਤਰ ਨੇ ਵੀ ਖ਼ੁਦਕੁਸ਼ੀ ਕਰ ਲਈ। ਉਹ ਆਪਣੇ ਪਿੱਛੇ ਮਾਂ, ਭੈਣ ਤੇ ਦਾਦੀ ਛੱਡ ਗਿਆ ਹੈ। ਪਰਿਵਾਰ ਦੇ 22 ਸਾਲਾ ਲਵਪ੍ਰੀਤ ਸਿੰਘ ਨੇ ਕਰਜ਼ੇ ਕਾਰਨ ਸੋਮਵਾਰ ਦੀ ਰਾਤ ਨੂੰ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਜਾਨ ਦੇ ਦਿੱਤੀ। ਕੱਲ੍ਹ ਬੁੱਧਵਾਰ ਨੂੰ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਇਕੱਲੇ ਇਸ ਪਿੰਡ ਵਿੱਚ ਨਹੀਂ, ਸਗੋਂ ਸਮੁੱਚੇ ਇਲਾਕੇ ਵਿੱਚ ਹੀ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲਵਪ੍ਰੀਤ ਸਿੰਘ ਆਪਣੇ ਪਰਿਵਾਰ ਉੱਤੇ ਚੜ੍ਹੇ ਕਰਜ਼ੇ ਕਾਰਨ ਮਾਨਸਿਕ ਤੌਰ ਉੱਤੇ ਪਰੇਸ਼ਾਨ ਸੀ।

ਕਰਜ਼ਾ ਪਹਿਲਾਂ ਇਸ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਮੈਂਬਰਾਂ ਨੂੰ ਪਹਿਲਾਂ ਹੀ ਨਿਗਲ ਚੁੱਕਾ ਸੀ ਤੇ ਹੁਣ ਪਰਿਵਾਰ ਵਿੱਚ ਕੋਈ ਲੜਕਾ ਨਹੀਂ ਬਚਿਆ। ਲਵਪ੍ਰੀਤ ਸਿੰਘ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ ਪਰ ਪਰਿਵਾਰ ਉੱਤੇ ਚੜ੍ਹੇ 12 ਲੱਖ ਦੇ ਕਰਜ਼ੇ ਕਾਰਨ ਪਰਿਵਾਰ ਵਿੱਚ ਹੋਈਆਂ ਮੌਤਾਂ ਕਰਕੇ ਉਹ ਮਾਨਸਿਕ ਤੌਰ ਉੱਤੇ ਪਰੇਸ਼ਾਨ ਰਹਿੰਦਾ ਸੀ। ਇਸ ਤੋਂ ਪਹਿਲਾਂ ਲਵਪ੍ਰੀਤ ਦੇ ਪਿਤਾ, ਦਾਦਾ, ਤਾਇਆ ਤੇ ਪੜਦਾਦਾ ਵੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਹਨ। ਲਵਪ੍ਰੀਤ ਸਿੰਘ ਦੇ ਪੜਦਾਦਾ ਜੋਗਿੰਦਰ ਸਿੰਘ ਕੋਲ 13 ਏਕੜ ਜ਼ਮੀਨ ਸੀ; ਉਨ੍ਹਾਂ ਨੇ ਕਰਜ਼ੇ ਕਾਰਨ ਹੀ ਖ਼ੁਦਕੁਸ਼ੀ ਕੀਤੀ ਸੀ। ਫਿਰ ਲਵਪ੍ਰੀਤ ਸਿੰਘ ਦੇ ਦਾਦਾ ਭਗਵਾਨ ਸਿੰਘ ਨੇ ਵੀ ਆਤਮਹੱਤਿਆ ਕੀਤੀ ਸੀ।

ਫਿਰ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਸ੍ਰੀ ਭਗਵਾਨ ਸਿੰਘ ਦੇ ਭਰਾ ਨਾਹਰ ਸਿੰਘ ਉੱਤੇ ਆਣ ਪਈ ਸੀ; ਜਿਨ੍ਹਾਂ ਆਪਣੇ ਪਰਿਵਾਰ ਦੇ ਨਾਲ–ਨਾਲ ਆਪਣੀਆਂ ਭਤੀਜੀਆਂ ਦੇ ਵਿਆਹ ਵੀ ਕੀਤੇ ਸਨ। ਮਾਨ ਨੇ ਕਿਹਾ ਕਿ ਜਿਸ ਦਿਨ ਲਵਪ੍ਰੀਤ ਦੇ ਪਿਤਾ ਨੇ ਖ਼ੁਦਕੁਸ਼ੀ ਕੀਤੀ ਸੀ, ਉਸ ਦਿਨ ਕੈਪਟਨ ਸਰਕਾਰ ਮਾਨਸਾ 'ਚ ਕਰਜ਼ਾ ਮੁਆਫ਼ੀ ਪ੍ਰੋਗਰਾਮ ਦਾ 'ਜਸ਼ਨ ਮਨਾ' ਰਹੀ ਸੀ। ਲਵਪ੍ਰੀਤ ਦੇ ਪਰਿਵਾਰ ਕੋਲ 13 ਏਕੜ ਜ਼ਮੀਨ ਸੀ, ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਇਹ ਪਰਿਵਾਰ ਹੋਰਨਾਂ ਕਿਸਾਨਾਂ ਵਾਂਗ ਕਰਜ਼ 'ਚ ਹੀ ਡੁੱਬਦਾ ਰਿਹਾ, ਜਿਸ ਕਾਰਨ ਇਸ ਪਰਿਵਾਰ ਕੋਲ ਅੱਜ 13 ਕਨਾਲ ਜ਼ਮੀਨ ਵੀ ਨਹੀਂ ਬਚੀ। ਕਰਜ਼ ਦੇ ਅਸਹਿ ਭਾਰ ਕਾਰਨ ਇਸ ਪਰਿਵਾਰ ਦੀ ਅਗਲੀ ਪੀੜੀ ਦੇ ਨੌਜਵਾਨ ਅਤੇ ਪੰਜਵੇਂ ਮੈਂਬਰ ਨੇ ਖ਼ੁਦਕੁਸ਼ੀ ਕਰ ਲਈ।