ਅਮਰੀਕਾ ਦਾ ਨਹੀਂ ਪੰਜਾਬ ਦਾ ਹੈ ਇਹ ਪਿੰਡ, ਦੂਰੋਂ ਦੂਰੋਂ ਦੇਖਣ ਆਉਂਦੇ ਨੇ ਲੋਕ

Tags

ਪਿੰਡ, ਇੱਕ ਅਜਿਹਾ ਸ਼ਬਦ ਜਿਸਦਾ ਨਾਮ ਸੁਣਦੇ ਹੀ ਰੱਬ ਚੇਤੇ ਆ ਜਾਂਦਾ, ਕਹਿੰਦੇ ਮੇਰੇ ਪਿੰਡ ਮੇਰਾ ਰੱਬ ਵਸਦਾ। ਪਿੰਡ ਦਾ ਨਾਮ ਲੈਂਦਿਆਂ ਹੀ ਰੱਬ ਚੇਤੇ ਆਉਂਦਾ, ਪਿੰਡ ਦਾ ਨਾਮ ਲੈਂਦਿਆਂ ਹੀ ਮਾਂ ਚੇਤੇ ਆਉਂਦੀ ਹੈ। ਕਿਉਂਕਿ ਪਿੰਡਾਂ ਦੇ ਵਿੱਚ ਹੁਣ ਮਾਂ ਹੀ ਰਹਿ ਗਈ ਹੈ, ਨੌਜਵਾਨ ਵਿਦੇਸ਼ਾਂ ਨੂੰ ਤੁਰ ਗਏ ਨੇ। ਪਰ ਵੱਡਾ ਸਵਾਲ ਹੈ ਕਿ ਵਿਦੇਸ਼ਾਂ ਵਿੱਚ ਜਾਣ ਵਾਲਿਆਂ ਨੇ ਵੀ ਆਪਣੀ ਮਾਂ ਦਾ ਕਿੰਨ੍ਹਾਂ ਕੁ ਧਿਆਨ ਰੱਖਿਆ। ਬੇਸ਼ੱਕ ਹਾਲਾਤਾਂ ਕਰਕੇ ਵਿਦੇਸ਼ ਗਏ ਪਰ ਕਈ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਰੂਹ ਪਿੰਡਾਂ ਵਿੱਚ ਹੀ ਵਸੀ ਰਹਿੰਦੀ ਹੈ।

ਜਿੰਨ੍ਹਾਂ ਲੋਕਾਂ ਨੇ ਆਪਣੇ ਪਿੰਡ਼ ਨੂੰ ਸਾਂਭ ਲਿਆ, ਉਨ੍ਹਾਂ ਨੇ ਆਪਣੀ ਮਾਂ ਵੀ ਸਾਂਭ ਲਈ ਹੈ। ਗੱਲ ਕਰਦੇ ਆਂ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸਿੱਧਵਾਂ ਡੋਨਾਂ ਦੀ ਜਿੱਥੇ ਦੇ ਪਾਰਕ, ਗਲੀਆਂ, ਘਰ ਬਹੁਤ ਹੀ ਸ਼ਾਨਦਾਰ ਨੇ। ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਇਸ ਨਵੀਂ ਸੋਚ ਨੂੰ ਜਨਮ ਦਿੱਤਾ। ਇਹ ਪਿੰਡ ਕਿਸੇ ਚੰਡੀਗੜ੍ਹ ਨਾਲੋਂ ਦੇਖਣ ਵਿੱਚ ਘੱਟ ਨਹੀਂ ਹੈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਇਸ ਪਿੰਡ ਨੂੰ ਖੂਬਸੂਰਤ ਬਨਾਉਣ ਲਈ ਐਨ. ਆਰ. ਆਈ ਲੋਕਾਂ ਦਾ ਬਹੁਤ ਵੱਡਾ ਹੱਥ ਹੈ।