ਪਹਿਲੀ ਵਾਰ ਰੋਇਆ ਐਲੀ ਮਾਂਗਟ, ਬਾਹਰ ਆ ਕੇ ਦੱਸਿਆ ਪੁਲਿਸ ਨੇ ਕੀ ਕੁਝ ਕੀਤਾ

Tags

ਇਕ ਪੰਜਾਬੀ ਗੀਤ 'ਤੇ ਕੀਤੀ ਟਿੱਪਣੀ ਨੂੰ ਲੈ ਕੇ ਇਕ-ਦੂਜੇ ਖ਼ਿਲਾਫ਼ ਟਿੱਪਣੀਆਂ ਕਰਨ ਵਾਲੇ ਗਾਇਕ ਹਰਕੀਰਤ ਸਿੰਘ ਉਰਫ਼ ਐਲੀ ਮਾਂਗਟ ਅਤੇ ਹਰਦੀਪ ਸਿੰਘ ਉਰਫ਼ ਹਰਮਨ ਵਾਲੀਆ ਨੂੰ ਅਦਾਲਤ ਵਲੋਂ ਅੱਜ ਤਿੰਨ ਧਾਰਾਵਾਂ 505, 148, 149 ਦੇ ਤਹਿਤ ਜ਼ਮਾਨਤ ਦਿੱਤੀ ਗਈ ਹੈ | ਐਲੀ ਮਾਂਗਟ ਅਤੇ ਹਰਮਨ ਵਾਲੀਆ ਦੇ ਵਕੀਲਾਂ ਵਲੋਂ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਦੋਵਾਂ ਦੇ 1-1 ਲੱਖ ਦੇ 2 ਵੱਖਰੇ-ਵੱਖਰੇ ਮੁਚੱਲਕੇ ਅਦਾਲਤ 'ਚ ਭਰਾਏ ਗਏ | ਦੱਸਣਯੋਗ ਹੈ ਕਿ ਪੁਲਿਸ ਨੇ ਪਹਿਲਾਂ ਐਲੀ ਮਾਂਗਟ ਖ਼ਿਲਾਫ਼ ਧਾਰਾ 294, 504, 506, 67 ਆਈ. ਟੀ. ਐਕਟ ਤਹਿਤ ਮਾਲਾ ਦਰਜ ਕੀਤਾ ਸੀ |

ਗਾਇਕ ਐਲੀ ਮਾਂਗਟ ਨੇ ਪੁਲਿਸ ‘ਤੇ ਲਾਏ ਤਸ਼ੱਦਦ ਦੇ ਇਲਜ਼ਾਮ, ਡੀ.ਜੀ.ਪੀ. ਨੂੰ ਧੱਕੇਸ਼ਾਹੀ ਦੀ ਦਿੱਤੀ ਸ਼ਿਕਾਇਤ। ਉਹਨਾਂ ਦੱਸਿਆ ਕਿ ਪੁਲਿਸ ਵਾਲੇ ਉਨ੍ਹਾਂ ਨੂੰ ਕਹਿੰਦੇ ਸੀ ਕਿ ਜੇਕਰ ਉਨ੍ਹਾਂ ਨੇ ਬਾਹਰ ਜਾ ਕੇ ਕੁਝ ਦੱਸਿਆ ਤਾਂ ਉਹ ਫੇਰ ਉਨ੍ਹਾਂ ਨੂੰ ਕੁੱਟਣਗੇ। ਐਲੀ ਨੇ ਕਿਹਾ ਕਿ ਮੂਂੰਹ ਤੇ ਜ਼ੋਰ ਦੀ ਥੱਪੜ ਪੈਣ ਕਾਰਨ ਉਨ੍ਹਾਂ ਦੇ ਸੱਜੇ ਕੰਨ ਦਾ ਪਰਦਾ ਸੁੱਜ ਗਿਆ ਹੈ।