ਦਿਲਜੀਤ ਆਇਆ ਸਿੱਧੂ ਮੁਸੇਵਾਲੇ ਦੀ ਸਪੋਰਟ ਵਿੱਚ

ਸਿੱਧੂ ਮੂਸੇਵਾਲਾ ਦੇ ਵਿਵਾਦਾਂ ਵਿੱਚ ਆਉਣ ਦੇ ਬਾਅਦ ਹੁਣ ਪਿੰਡ ਦੀਆਂ ਔਰਤਾਂ ਮੂਸਾ ਦੇ ਹੱਕ ਵਿੱਚ ਉਤਰ ਆਈਆੱਂ ਹਨ। ਪਿੰਡ ਦੀਆਂ ਔਰਤਾਂ ਨੇ ਸਿੱਧੂ ਮੂਸੇਵਾਲਾ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪੂਰੀ ਪਰਿਵਾਰ ਗੁਰਸਿੱਖ ਹੈ। ਜੋ ਕਦੇ ਵੀ ਸਿੱਖੀ ਦੇ ਖਿਲਾਫ ਨਹੀਂ ਜਾ ਸਕਦਾ। ਇਸ ਲਈ ਮਾਮਲੇ ਨੂੰ ਜਿਆਦਾ ਤੂਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮੂਸੇਵਾਲਾ ਆਪਣੇ ਗੀਤ ਨੂੰ ਲੈ ਕੇ ਮੁਆਫ਼ੀ ਮੰਗ ਚੁੱਕੇ ਹਨ। ਇਸ ਕਰਕੇ ਸਿੱਖ ਸੰਗਤ ਉਸਨੂੰ ਮੁਆਫ ਕਰ ਦੇਵੇ।

ਜਿਕਰਯੋਗ ਐ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਚ ਮਾਈ ਭਾਗੋ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਜਿਸਦੇ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਮੂਸੇਵਾਲਾ ਦਾ ਵਿਰੋਧ ਕੀਤਾ ਜਾ ਰਿਹਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਸਿੱਖ ਭਾਵਨਾਵਾਂ ਨੂੰ ਠੇਸ ਪੁਚਾਉਣ ਦੇ ਮਾਮਲੇ ਵਿੱਚ ਚਾਹੇ ਮਾਫੀ ਮੰਗ ਲਈ ਹੈ ਪਰ ਉਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਿੱਧੂ ਮੂਸੇਵਾਲਾ ਦੇ ਖਿਲਾਫ ਨਿੱਤਰ ਆਈ ਹੈ। ਸ਼੍ਰੋਮਣੀ ਕਮੇਟੀ ਨੇ ਮੂਸੇਵਾਲਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।