ਦਰਬਾਰ ਸਾਹਿਬ ਤੋਂ ਹੁਕਮਨਾਮਾ ਲੈ ਕੇ ਬਚੀ ਬ੍ਰਾਹਮਣ ਦੀ ਪਤਨੀ ਦੀ ਇੱਜ਼ਤ

Tags

ਹਿੰਦੂ ਪੁਰਾਣਾਂ, ਰਮਾਇਣ ਤੇ ਮਹਾਂਭਾਰਤ ਵਰਗੀਆਂ ਧਾਰਮਕ ਪੁਸਤਕਾਂ ਵਿੱਚ ਭਾਰਤੀ ਲੋਕਾਂ ਦੇ ਭਗਵਾਨ ਅਤੇ ਦੇਵਤਿਆਂ, ਰਿਸ਼ੀਆਂ ’ਤੇ ਕਈ ਕਈ ਤਰ੍ਹਾਂ ਦੇ ਦੋਸ਼ਾਂ ਦਾ ਵੀ ਜ਼ਿਕਰ ਹੈ ਜਿਨ੍ਹਾਂ ਵਿੱਚੋਂ ਬ੍ਰਹਮਾ ਵੱਲੋਂ ਆਪਣੀ ਹੀ ਧੀ ’ਤੇ ਮੈਲ਼ੀ ਨਜ਼ਰ ਕਰ ਲੈਣਾ, ਵਿਸ਼ਨੂੰ ਵੱਲੋਂ ਧੋਖੇ ਨਾਲ ਜਲੰਧਰ ਦੈਂਤ ਦੀ ਪਤੀਬ੍ਰਤਾ ਪਤਨੀ ਵ੍ਰਿੰਦਾ ਦਾ ਸਤਭੰਗ ਕਰਨਾ, ਸ਼ਿਵ ਜੀ ਦਾ ਨਸ਼ਈ ਤੇ ਕਾਮਅਗਨੀ ਵਿੱਚ ਵਿਆਕੁਲ ਹੋ ਕੇ ਔਰਤ ਪਿੱਛੇ ਨਗਨ ਹਾਲਤ ਵਿੱਚ ਦੌੜਨਾ, ਇੰਦਰ ਦੇਵਤੇ ਵਲੋਂ ਗੌਤਮ ਰਿਸ਼ੀ ਦੀ ਪਤਨੀ ਅਹੱਲਯਾ ਦਾ ਧੋਖੇ ਨਾਲ ਸਤਭੰਗ ਕਰਨਾ, ਪ੍ਰਾਸ਼ਰ ਰਿਸ਼ੀ ਵੱਲੋਂ ਮਲਾਹ ਦੀ ਲੜਕੀ ਮਤਸਯੋਦਰੀ ਨਾਲ ਨਦੀ ਪਾਰ ਕਰਦੇ ਸਮੇਂ ਕਿਸ਼ਤੀ ਵਿੱਚ ਹੀ ਬਲਾਤਕਾਰ ਕਰਨਾ, ਸ਼੍ਰੀ ਰਾਮ ਚੰਦਰ ਜੀ ਵੱਲੋਂ ਆਪਣੀ ਬੇਕਸੂਰ ਤੇ

ਵਫ਼ਾਦਾਰ ਪਤਨੀ ਸੀਤਾ ਨੂੰ ਗਰਭਵਤੀ ਹਾਲਤ ਵਿੱਚ ਘਰੋਂ ਕੱਢ ਦੇਣਾ, ਪਾਂਡਵਾਂ ਵੱਲੋਂ ਆਪਣੀ ਪਤਨੀ ਦਰੋਪਦੀ ਨੂੰ ਜੂਏ ’ਚ ਹਾਰ ਦੇਣਾ ਅਤੇ ਸ਼੍ਰੀ ਕ੍ਰਿਸ਼ਨ ਜੀ ਵੱਲੋਂ ਬਿੰਦਰਾਬਨ ਦੇ ਜੰਗਲਾਂ ਵਿੱਚ ਗੋਪੀਆਂ ਨਾਲ ਰੰਗਰਲੀਆਂ ਮਨਾਉਣਾਂ ਤੇ ਨਦੀ ਵਿੱਚ ਨਹਾਉਂਦੀਆਂ ਦੇ ਕਪੜੇ ਚੁਰਾ ਕੇ ਆਪਣੇ ਸਾਹਮਣੇ ਨੰਗੀਆਂ ਬਾਹਰ ਆਉਣ ਲਈ ਮਜਬੂਰ ਕਰਨਾ ਆਦਿ। ਪਰ ਇਸ ਦੇ ਬਾਵਯੂਦ ਬੇਸ਼ੱਕ ਵਾਪਰ ਸਭ ਕੁਝ ਅੱਜ ਵੀ ਰਿਹਾ ਹੈ ਪਰ ਕੋਈ ਹਿੰਦੂ ਸਮਾਜ ਵਿੱਚ ਨਸ਼ਿਆਂ ਦੀ ਵਰਤੋਂ, ਔਰਤਾਂ ਨਾਲ ਬਲਾਤਕਰਨਾ, ਪਤਨੀਆਂ ਨੂੰ ਘਰੋਂ ਕੱਢਣਾ ਜਾਂ ਜੂਏ ਵਿੱਚ ਹਾਰ ਜਾਣ ਨੂੰ ਹਿੰਦੂ ਜਾਂ ਭਾਰਤੀ ਸਭਿਆਚਾਰ ਦਾ ਅੰਗ ਮੰਨਣ ਲਈ ਤਿਆਰ ਨਹੀਂ ਹੈ ਅਤੇ ਨਾ ਹੀ ਮੰਨਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਮਾੜਾ ਪੱਖ ਹੈ।