ਸਾਡੇ ਕਥਾਵਾਚਕ ਮਾਈ ਭਾਗੋ ਲਈ ਨਗ ਨ ਅਵਸਥਾ ਵਿੱਚ ਗੁਰੂ ਨਾਲ ਰਹਿਣ ਵਾਲੀ ਸਿੱਧ ਕਰ ਰਹੇ ਨੇ

Tags

ਸਿੱਧੂ ਮੂਸੇਵਾਲਾ ਨੇ ਤਾਂ ਜੋ ਕੀਤਾ ਉਹ ਗਲਤ ਤਾਂ ਹੈ ਹੀ, ਪਰ ਉਸ ਤੋਂ ਵੱਧ ਗੰਦ ਤਾਂ ਸੂਰਜ ਪ੍ਰਕਾਸ਼ ਵਿੱਚ ਮਾਈ ਭਾਗੋ ਬਾਰੇ ਹੈ ਉਸ ਦਾ ਵਿਰੋਧ ਕਦੋਂ ਕਰਨਾ? ਜਿਸ ਵਿੱਚ ਸਾਫ ਲਿਖਿਆ ਹੈ ਕਿ ਮਾਤਾ ਭਾਗ ਕੌਰ ਗੁਰੂ ਗੋਬਿੰਦ ਸਿੰਘ ਕੋਲ਼ ਨਗਨ ਅਵਸਥਾ ਵਿੱਚ ਰਹਿੰਦੀ ਸੀ। ਮੂਸੇ ਵਾਲਾ ਦਾ ਵਿਰੋਧ ਜ਼ਰੂਰ ਕਰੋ, (ਗਾਣੇ ਵਿੱਚ ਮਾਈ ਭਾਗੋ ਜੀ ਦੀ ਤਾਸੀਰ ਵਰਗੀ ਨਾਲ ਕੁੜੀ ਨੂੰ ਸੰਬੋਧਨ ਕੀਤਾ ਜਾ ਰਿਹਾ ।) ਪਰ ਇਨ੍ਹਾਂ ਗ੍ਰੰਥਾਂ ਦਾ ਕਦੋਂ ਸ਼ੁਰੂ ਕਰਨਾ ਜਿਹੜੇ ਇਸ ਤਰ੍ਹਾਂ ਦੇ ਗੰਦ ਨਾਲ ਭਰੇ ਪਏ ਹਨ? ਜਦੋਂ ਕਿਸੇ ਮੂਸੇ ਆਲੇ ਵਰਗੇ ਨੇ ਅਖੌਤੀ ਦਸਮ ਗ੍ਰੰਥ ਵਿੱਚ ਭਰੇ ਗੰਦ ਨੂੰ ਗਾਉਣਾ ਸ਼ੁਰੂ ਕੀਤਾ, ਫਿਰ ਕਿਸ ਮੂੰਹ ਨਾਲ ਵਿਰੋਧ ਕਰੋਗੇ?

ਕੀ ਇਸਦੇ ਪਿੱਛਲੇ ਸਮੇਂ ਵਿੱਚ ਗਾਏ ਗਾਣੇ ਚੰਗੇ ਸੀ? ਹੁਣ ਭੁਗਤੋ। ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੇ 5 ਅਗਸਤ 2017 ਦੇ ਦੀਵਾਨ ਚ "ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ" ਗੁਰ ਸ਼ਬਦ ਦੀ ਵਿਆਖਿਆ ਕਰਦਿਆ ਹੋਇਆਂ ਗੁਰਮਤਿ ਸਿਧਾਂਤ ਵਿਰੋਧੀਆਂ ਨੂੰ ਲਲਕਾਰਿਆ ਸੀ ਕਿ ਅਸੀਂ ਉਸ ਅਖੌਤੀ ਇਤਿਹਾਸ ਨੂੰ ਕਿਵੇਂ ਗੁਰੂ ਇਤਿਹਾਸ ਮੰਨ ਲਈਏ, ਜਿਸ ਵਿੱਚ ਗੁਰਮਤਿ ਦੇ ਸਿਧਾਂਤਾਂ ਨੂੰ ਗੁਰੂ ਜੀ ਦੇ ਸਾਹਮਣੇ ਹੀ ਖੰਡਤ ਕਰ ਦਿੱਤਾ ਗਿਆ ਹੋਵੇ। ਇਸ ਸਬੰਧ ਵਿੱਚ ਉਹਨਾਂ ਭਾਈ ਸੰਤੋਖ ਸਿੰਘ ਦੇ ਅਖੌਤੀ ਗੁਰ ਪ੍ਰਤਾਪ ਸੂਰਜ ਗ੍ਰੰਥ 'ਚ ਮਾਈ ਭਾਗੋ ਬਾਰੇ ਦਰਜ ਇਤਰਾਜ਼ ਯੋਗ ਵੇਰਵਿਆਂ ਵੱਲ ਇਸ਼ਾਰਾ ਕੀਤਾ ਸੀ।