ਭਗਵੰਤ ਮਾਨ ਦਾ ਇੰਜਣ ਫੇਰ ਹੋਇਆ ਗਰਮ, ਕਿੱਥੇ ਟਲਦਾ ਜੱਟ

Tags

'ਸਾਡਾ ਐੱਮਪੀ ਸਾਡੇ ਘਰ' ਸ਼ੁਰੂ ਕੀਤੀ ਮੁਹਿੰਮ ਤਹਿਤ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪਿੰਡ ਭੁਟਾਲ ਕਲਾਂ ਵਿਖੇ ਪਹੁੰਚੇ। ਉਨ੍ਹਾਂ ਕਿਹਾ ਕਿ ਡੈਮ ਦੇ ਛੱਡੇ ਗਏ ਪਾਣੀ ਕਾਰਨ ਜਿਥੇ ਕਿਸਾਾਂ ਦੀਆਂ ਫਸਲਾਂ ਮਰ ਗਈਆਂ, ਉਥੇ ਹੀ ਉਨ੍ਹਾਂ ਦੀਆਂ ਮੋਟਰਾਂ ਵੀ ਖਰਾਬ ਹੋ ਗਈਆਂ। ਜੇਕਰ ਡੈਮ ਦਾ ਪਾਣੀ ਛੱਡਣਾ ਹੀ ਸੀ ਤਾਂ ਸਰਕਾਰ ਨਾਲ ਗੱਲਬਾਤ ਕਰ ਕੇ ਪਹਿਲਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾਣਾ ਬਣਦਾ ਸੀ। ਸਿਰਫ਼ ਪੱਗਾਂ ਦੇ ਰੰਗ ਤੇ ਸ਼ਹਿਰ ਬਦਲੇ ਹਨ। ਪਹਿਲਾਂ ਲੋਕ ਆਪਣੀਆਂ ਮੰਗਾਂ ਮਨਵਾਉਣ ਲਈ ਅਤੇ ਡਾਂਗਾ ਖਾਣ ਲਈ ਬਠਿੰਡਾ ਜਾਂਦੇ ਸਨ ਅਤੇ ਹੁਣ ਪਟਿਆਲਾ ਜਾਂਦੇ ਹਨ।

ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਡਾਕਟਰ, ਵਪਾਰੀ, ਟਰਾਂਸਪੋਰਟਰ, ਅਧਿਆਪਕ ਆਦਿ ਆਪਣੀਆਂ ਮੰਗਾਂ ਨੂੰ ਲੈ ਕੇ ਨਿੱਤ ਦਿਹਾੜੇ ਧਰਨੇ ਲਾ ਰਹੇ ਹਨ, ਜਿਸ ਕਾਰਨ ਪੰਜਾਬ 'ਚ ਹੜਤਾਲਾਂ, ਧਰਨਿਆਂ ਤੇ ਮੁਜ਼ਾਹਰਿਆਂ ਦਾ ਦੌਰ ਚੱਲ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਜਸਵੀਰ ਸਿੰਘ ਕੁਦਨੀ, ਜਿੰਮੀ ਭਾਵਾ, ਸ਼ੀਸ਼ਪਾਲ ਆਨੰਦ, ਗੁਰਪ੍ਰਰੀਤ ਸਿੰਘ ਰੰਧਾਵਾ ਲਹਿਲ, ਗੁਰਤੇਜ ਸਿੰਘ, ਜਸਵੀਰ ਸਿੰਘ ਭੁਟਾਲ, ਚਮਕੌਰ ਸਿੰਘ ਲਹਿਲ, ਪਰਮਜੀਤ ਜਲੂਰ, ਜਸਵੰਤ ਭੁਟਾਲ, ਗੁਰਪਿਆਰ ਸਿੰਘ ਘੋੜੇਨਾਵ ਆਦਿ ਹਾਜ਼ਰ ਸਨ।
zz