ਬੂਟੇ ਪੱਟਣ ਵਾਲੀ ਸਰਪੰਚਣੀ ਦਾ ਇੱਕ ਹੋਰ ਖਤਰਨਾਕ ਬਿਆਨ ਆਇਆ ਸਾਹਮਣੇ

Tags

ਬੀਤੇ ਦਿਨੀ ਸੰਗਰੂਰ ਦੇ ਪਿੰਡ ਨਾਗਰਾ ਤੋਂ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਪਿੰਡ ਦੀ ਸਰਪੰਚਣੀ ਵੱਲੋਂ ਕੁਝ ਨੌਜਵਾਨਾਂ ਨੂੰ ਬੂਟ ਲਗਾਉਣ ਤੋਂ ਰੋਕਿਆ ਜਾ ਰਿਹਾ ਸੀ। ਜਿਨ੍ਹਾਂ ਨੌਜਵਾਨਾਂ ਨੇ ਕਿਹਾ ਸੀ ਕਿ ਪਿੰਡ ਦੀ ਸਰਪੰਚਣੀ ਨੇ ਬੂਟੇ ਨਹੀਂ ਲਗਾਉਣ ਦਿੱਤੇ, ਪੁਲਿਸ ਨੇ ਉਨ੍ਹਾਂ ਨੌਜਵਾਨਾਂ ਤੇ ਹੀ ਮਾਮਲੀ ਦਰਜ ਕਰ ਦਿੱਤਾ ਹੈ। ਮਾਮਲਾ ਇਸ ਕਰਕੇ ਦਰਜ ਕੀਤਾ ਕਿ ਜੋ ਬੂਟੇ ਨੌਜਵਾਨਾਂ ਨੇ ਲਗਾਏ ਸੀ, ਉਨ੍ਹਾਂ ਉੱਤੋਂ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਸਨ। ਮੁੰਡਿਆਂ ਨੇ ਸਰਪੰਚਣੀ ਨੂੰ ਕਾਫੀ ਮੰਦਾ ਬੋਲਿਆ ਜਿਸ ਕਰਕੇ ਉਨ੍ਹਾਂ ਤੇ ਹੁਣ ਮੁਕੱਦਮਾ ਦਰਜ ਕੀਤਾ ਜਾਂਦਾ ਹੈ।

ਖੈਰ ਮੁਕੱਦਮਾ ਦਰਜ ਕਰਨ ਦਾ ਵੀ ਵਿਰੋਧ ਹੋ ਰਿਹਾ ਅਤੇ ਇੱਕ ਵਕੀਲ ਵੱਲੋਂ ਨੌਜਵਾਨਾਂ ਦਾ ਮੁਫ਼ਤ ਵਿੱਚ ਕੇਸ ਲੜਨ ਦੀ ਗੱਲ ਵੀ ਆਖੀ ਗਈ ਹੈ। ਪਰ ਹੁਣ ਸਰਪੰਚਣੀ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਸਰਪੰਚਣੀ ਨੇ ਧਮਕੀ ਦਿੱਤੀ ਹੈ ਉਹ ਖੁਦ ਕੁਸੀ ਕਰ ਲਵੇਗੀ ਅਤੇ ਇਸ ਦੇ ਜ਼ਿੰਮੇਵਾਰ ਉਹ ਨੌਜਵਾਨ ਹੋਣਗੇ। ਸਰਪੰਚਣੀ ਦਾ ਕਹਿਣਾ ਹੈ ਕਿ ਜੋ ਭੱਦੀ ਸ਼ਬਦਾਵਲੀ ਉਸ ਲਈ ਬੋਲੀ ਗਈ ਹੈ, ਉਹ ਕੋਈ ਵੀ ਸਹਾਰ ਨਹੀਂ ਸਕਦਾ।