ਭਗਵੰਤ ਮਾਨ ਨੇ ਸੰਸਦ ਵਿੱਚ ਸਭ ਨੂੰ ਹਿਲਾ ਕੇ ਰੱਖ ਦਿੱਤਾ, ਕਹਿੰਦਾ ਜੱਲ੍ਹਿਆਂਵਾਲਾ ਬਾਗ ਕੋਈ ਸਟੋਰੀ ਨਹੀਂ ਹੈਗੀ

Tags

ਜਲਿਆਂਵਾਲਾ ਬਾਗ ਮੈਮੋਰੀਅਲ ਬਿੱਲ ਨੂੰ ਲੈ ਕੇ ਸ਼ੁੱਕਰਵਾਰ ਨੂੰ ਭਗਵੰਤ ਮਾਨ ਨੇ ਲੋਕ ਸਭਾ 'ਚ ਅਕਾਲੀ ਦਲ ਨੂੰ ਘੇਰਿਆ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਦੇ ਮੰਤਰੀ ਨੇ ਜਲਿਆਂਵਾਲਾ ਬਾਗ ਨੂੰ ਸਟੋਰੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਟੋਰੀ ਨਹੀਂ ਹੈ, ਉੱਥੇ ਇਕ ਹਜ਼ਾਰ ਲੋਕ ਸ਼ਹੀਦ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਜਲਿਆਂਵਾਲਾ ਬਾਗ ਨੂੰ ਭਾਜਪਾ ਤੋਂ ਆਜ਼ਾਦ ਕਰੋ। ਇਸ ਨੂੰ ਸਾਰਿਆਂ ਕੋਲੋਂ ਆਜ਼ਾਦ ਕੀਤਾ ਜਾਣਾ ਚਾਹੀਦਾ। ਉਸ ਦਾ ਕੋਈ ਵੀ ਚੇਅਰਮੈਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਜਦੋਂ ਜਲਿਆਂਵਾਲਾ ਬਾਗ ਗਏ, ਉਹ ਪਿੰਗਲਵਾੜਾ 'ਚ ਸਨ, ਉਨ੍ਹਾਂ ਦੀ ਡਿਊਟੀ ਜ਼ਖਮੀਆਂ ਨੂੰ ਪਾਣੀ ਪਿਲਾਉਣ ਦੀ ਲੱਗੀ ਸੀ।

ਉਨ੍ਹਾਂ ਕਿਹਾ ਕਿ 1919 'ਚ ਹੋਈ ਇਸ ਘਟਨਾ ਨੂੰ 100 ਸਾਲ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਨੌਜਵਾਨ ਜਲਿਆਂਵਾਲਾ ਬਾਗ 'ਚ ਇਸ ਲਈ ਗਏ ਸਨ ਤਾਂ ਕਿ ਉਹ ਯੋਜਨਾ ਬਣਾ ਸਕਣ ਕਿ ਅੰਗਰੇਜ਼ਾਂ ਨੂੰ ਕਿਵੇਂ ਬਾਹਰ ਕੱਢਣਾ ਹੈ ਪਰ ਹੁਣ ਦੇ ਨੌਜਵਾਨ ਪਾਰਕਾਂ 'ਚ ਬੈਠ ਕੇ ਇਹ ਯੋਜਨਾ ਬਣਾਉਂਦੇ ਹਨ ਕਿ ਅੰਗਰੇਜ਼ਾਂ ਕੋਲ ਕਿਵੇਂ ਜਾਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜਨਰਲ ਡਾਇਰ ਨੇ ਜਲਿਆਂਵਾਲਾ ਬਾਗ 'ਚ ਹਜ਼ਾਰ ਲੋਕਾਂ ਨੂੰ ਮਾਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਉਸ ਨੇ ਰਾਤ ਨੂੰ ਸੁੰਦਰ ਸਿੰਘ ਮਜੀਠੀਆ ਦੇ ਘਰ ਡਿਨਰ ਕੀਤਾ ਸੀ। ਉਨ੍ਹਾਂ ਨੇ ਹਰਸਿਮਰਤ ਨੂੰ ਘੇਰਦੇ ਹੋਏ ਇਨ੍ਹਾਂ ਦੇ ਘਰ 'ਚ ਹੀ ਜਨਰਲ ਡਾਇਰ ਨੇ ਡਿਨਰ ਕੀਤਾ ਸੀ।

ਉੱਥੇ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਬਿੱਲ ਪਾਸ ਕਰਨ ਦੀ ਅਪੀਲ ਕਰਦੇ ਹੋਏ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਹਰਸਿਮਰਤ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਇਕ ਕਰੀਬੀ ਰਿਸ਼ਤੇਦਾਰ 'ਤੇ ਜਲਿਆਂਵਾਲਾ ਬਾਗ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਜਨਰਲ ਡਾਇਰ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ।ਸੁੰਦਰ ਸਿੰਘ ਮਜੀਠੀਆ ਤੁਹਾਡੇ ਦਾਦਾ ਜੀ ਦੇ ਘਰ ਹੀ ਡਾਇਰ ਨੇ ਡਿਨਰ ਕੀਤਾ ਸੀ। ਬਾਅਦ 'ਚ ਤੁਸੀਂ ਸਿਰਪਾਓ ਵੀ ਦਿਵਾਇਆ ਸੀ।ਜਲਿਆਂਵਾਲਾ ਬਾਗ 'ਚ ਜੋ ਘਟਨਾ ਹੋਈ ਸੀ ਉਸ ਨੂੰ ਦੇਖਣ ਹੁਣ ਬਹੁਤ ਸਾਰੇ ਲੋਕ ਜਾਂਦੇ ਹਨ। ਉਨ੍ਹਾਂ ਨੇ ਮਿੱਟੀ ਚੁੱਕ ਕੇ ਸਹੁੰ ਖਾਧੀ ਸੀ ਕਿ ਉਹ ਇਸ ਦਾ ਬਦਲਾ ਲੈਣਗੇ।

22 ਸਾਲ ਬਾਅਦ ਉਨ੍ਹਾਂ ਨੇ ਇੰਗਲੈਂਡ ਜਾ ਕੇ ਉੱਥੇ ਇਸ ਦਾ ਬਦਲਾ ਲਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਂ 'ਤੇ ਚਰਚਾ ਤਾਂ ਹੁੰਦੀ ਹੈ ਪਰ ਉਨ੍ਹਾਂ ਦੇ ਬੁੱਤ ਨਹੀਂ ਲਗਾਏ ਗਏ। ਉਸ ਦਿਨ ਬਦਲਾ ਸਾਬਰਕਰ ਨੇ ਮੁਆਫ਼ੀ ਮੰਗੀ ਸੀ ਕਿ ਮੈਨੂੰ ਮੁਆਫ਼ ਕਰ ਦਿਓ ਪਰ ਊਧਮ ਸਿੰਘ ਨੇ ਕੋਈ ਮੁਆਫ਼ੀ ਨਹੀਂ ਮੰਗੀ। ਉਨ੍ਹਾਂ ਨੇ ਕਿਹਾ ਕਿ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਗੋਲੀ ਮਾਰ ਕੇ ਆਪਣੀ ਪਿਸਤੌਲ ਵਾਪਸ ਕਰ ਦਿੱਤੀ ਸੀ ਕਿ ਮੇਰਾ ਬਦਲਾ ਪੂਰਾ ਹੋ ਗਿਆ ਹੈ। ਬਾਦਲ ਨੇ ਕਿਹਾ ਕਿ ਕਾਂਗਰਸ ਦੇ ਮੈਂਬਰ ਕਹਿ ਰਹੇ ਸਨ ਕਿ ਇਤਿਹਾਸ ਯਾਦ ਰੱਖਣਾ ਚਾਹੀਦਾ। 1984 ਦੇ ਦੰਗਿਆਂ ਦਾ ਵੀ ਇਤਿਹਾਸ ਇਨ੍ਹਾਂ ਦੀ ਪਾਰਟੀ ਦਾ ਹੈ। ਅਕਾਲ ਤਖਤ 'ਤੇ ਹਮਲੇ ਦਾ ਇਤਿਹਾਸ ਵੀ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ।