ਕਰਤਾਰ ਚੀਮਾ ਨੇ ਆਪਣੀ ਅਸਲ ਜਿੰਦਗੀ ਵਿੱਚ ਫੈਂਟੇ ਨੇ ਐਨ੍ਹੇਂ ਬੰਦੇ

ਐਕਸ਼ਨ ਫਿਲਮ ਸਿਕੰਦਰ-2 ਨੂੰ ਰਿਲੀਜ਼ ਹੋਏ ਅਜੇ ਕੁਝ ਦਿਨ ਹੀ ਹੋਏ ਹਨ ਕਿ ਅਦਾਕਾਰ ਕਰਤਾਰ ਚੀਮਾ ਫਿਰ ਚਰਚਾ ਵਿੱਚ ਆ ਗਿਆ ਹੈ। ਉਨ੍ਹਾਂ ਦੀ ਇਸ ਫਿਲਮ ਨੂੰ ਲੋਕ ਕਾਫੀ ਪਿਆਰ ਦੇ ਰਹੇ ਹਨ। ਸਿਕੰਦਰ 1 ਤੋਂ 13 ਸਾਲ ਬਾਅਦ ਆਈ ਫਿਲਮ ਸਿਕੰਦਰ-2 ਵਿੱਚ ਸਿਕੰਦਰ ਦੀ ਗੋਲੀ ਲੱਗਣ ਤੋਂ ਬਾਅਦ ਦੀ ਜਿੰਦਗੀ ਬਾਰੇ ਦਿਖਾਇਆ ਗਿਆ ਹੈ। ਇੱਕ ਇੰਟਰਵਿਊ ਦੌਰਾਨ ਕਰਤਾਰ ਚੀਮਾ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਅਸਲ ਜਿੰਦਗੀ ਵਿੱਚ ਕਿਨ੍ਹੇਂ ਬੰਦੇ ਫੈਂਟੇ ਹਨ, ਇਸ ਦਾ ਜਵਾਬ ਤੁਸੀਂ ਥੱਲੇ ਦਿੱਤੀ ਵੀਡੀਓ ਵਿੱਚ ਦੇਖ ਸਕੋਗੇ।

ਪੱਤਰਕਾਰ ਨੇ ਉਨ੍ਹਾਂ ਨੂੰ ਪੰਜਾਬੀ ਫਿਲਮਾਂ ਦੇ ਨਵੇਂ ਉੱਠੇ ਐਕਸ਼ਨ ਅਦਾਕਾਰ ਦੇਵ ਖਰੌਡ ਬਾਰੇ ਵੀ ਕਈ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਕਈ ਫਿਲਮਾਂ ਜਿਵੇਂ ਕਿਸਮਤ, ਡਾਕੂਆਂ ਦਾ ਮੁੰਡਾ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ। ਉਨ੍ਹਾਂ ਕਿਹਾ ਕਿ ਫਿਲਮ ਵਿੱਚ ਮਨੋਰੰਜਨ ਹੋਣਾ ਬਹੂਤ ਜ਼ਰੂਰੀ ਹੈ ਕਿਉਂਕਿ ਲੋਕ ਆਪਣੇ ਕੰਮਾਂ ਤੋਂ ਥੱਕੇ-ਟੁੱਟੇ ਸਿਨਮੇ ਵਿੱਚ ਫਿਲਮ ਦੇਖਣ ਜਾਂਦੇ ਹਨ ਅਤੇ ਉਹ ਫਲਮ ਤੇ ਪੈਸੇ ਮਨੋਰੰਜਨ ਲਈ ਲਾਉਂਦੇ ਹਨ ਨਾ ਕਿ ਦੁਖੀ ਹੋਣ ਲਈ।