ਗੱਡੀ ਦੇ ਕਾਗਜ਼ ਮੰਗਣ ਲੱਗੇ ਪੁਲਿਸ ਵਾਲੇ ਨੇ ਜੜ੍ਹਤਾ ਮੁੰਡੇ ਦੇ ਥੱਪੜ

Tags

ਬੀਤੇ ਦਿਨੀਂ ਸੁਪਰੀਮ ਕੋਰਟ ਨੇ ਔਰਡਰ ਜ਼ਾਰੀ ਕੀਤੇ ਸੀ ਕਿ ਕੋਈ ਵੀ ਪੁਲਿਸ ਮੁਲਾਜ਼ਮ ਬਿਨੇਾਂ ਗੱਲੋਂ ਤੁਹਾਡੀ ਗੱਡੀ ਰੋਕ ਕੇ ਤੁਹਾਨੂੰ ਕਾਗਜ਼ ਦਿਖਾਉਣ ਨੂੰ ਲੈ ਕੇ ਤੰਗ ਪਰੇਸ਼ਾਨ ਨਹੀਂ ਕਰ ਸਕਦਾ। ਪਰ 15 ਅਗਸਤ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ 2 ਮਿੰਟ ਲਈ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਭੁੱਲ ਜਾਨੇਂ ਆਂ। ਪਰ ਇਸ ਦੇ ਬਾਵਜੂਦ ਵੀ ਪੁਲਿਸ ਨੂੰ ਕਿਸੇ ਵੀ ਵਾਹਨ ਚਾਲਕ ਨੂੰ ਕਾਗਜ਼ ਨਾ ਦਿਖਾਉਣ ਤੇ ਕੁੱਟਮਾਰ ਕਰਨ ਦਾ ਅਧਿਕਾਰ ਜਾਂ ਹੁਕਮ ਕਿਤੇ ਵੀ ਨਹੀਂ ਨੇ। ਪਰ ਇਹ ਸਭ ਕੁਝ ਸ਼ਾਇਦ ਪੰਜਾਬ ਪੁਲਿਸ ਤੇ ਲਾਗੂ ਨਹੀਂ ਹੁੰਦਾ ਜਿਸ ਦੀ ਮਿਸਾਲ ਤੁਹਾਨੂੰ ਇਸ ਵੀਡੀਓ ਤੋ ਖੁਦ ਹੀ ਮਿਲ ਜਾਵੇਗੀ।

ਹਾਲਾਂਕਿ ਇਹ ਵੀਡੀਓ ਪੰਜਾਬ ਦੇ ਕਿਹੜੇ ਸ਼ਹਿਰ ਜਾਂ ਕਸਬੇ ਦੀ ਹੈ ਇਹ ਤਾਂ ਪਤਾ ਨਹੀਂ ਲੱਗ ਸਕਿਆ, ਪਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਖੈਰ ਇਹ ਤਾਂ ਪਤਾ ਨਹੀਂ ਕਿ ਇਨ੍ਹਾੰ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਕਦੋਂ ਹੋਵੇਗੀ ਪਰ ਵੀਡ਼ੀਓ ਦੇਖਣ ਤੋਂ ਬਾਅਦ ਇਹ ਲੱਗਦਾ ਹੈ ਕਿ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਘੱਟ ਤੇ ਡਰਾਉਣ ਲਈ ਜ਼ਿਆਦਾ ਤਾਇਨਾਤ ਕੀਤੀ ਗਈ ਹੋਵੇ।