ਐਮ. ਐੱਲ, ਏ. ਮੀਤ ਹੇਅਰ ਨੇ ਦਿਖਾਈ ਅਸਲੀ ਲੀਡਰ ਦੀ ਪਾਵਰ, ਕਹਿੰਦਾ ਹੁਣੇ ਬੰਦੇ ਭੇਜੋ ਨਹੀਂ ਤਾਂ

Tags

ਅਕਸਰ ਕਿਹਾ ਜਾਂਦਾ ਹੇ ਕਿ ਪੰਜਾਬ ਦਾ ਤਾਂ ਹੁਣ ਰੱਬ ਹੀ ਰਾਖਾ ਹੈ ਅਤੇ ਇਹ ਵੀ ਕਹਿ ਦੰਦੇ ਨੇ ਕਿ ਪੰਜਾਬ ਦਾ ਹੁਣ ਬਣੂ ਕੀ! ਇਹ ਵੀਡੀਓ ਅਜਿਹੀਆਂ ਹੀ ਕਹਾਵਤਾਂ ਨੂੰ ਸੱਚ ਕਰਦਾ ਦਿਖਾਈ ਦੇ ਰਹੀ ਹੈ। ਅਸਲ ਵਿੱਚ ਇਹ ਸੜਕ ਨਵੀਂ ਬਣ ਰਹੀ ਹੈ। ਪਰ ਮੀਂਹ ਵਿੱਚ ਸੜਕਾਂ ਨਹੀਂ ਬਣਦੀਆਂ, ਖੜ੍ਹੇ ਪਾਣੀ ਵਿੱਚ ਲੁੱਕ ਅਤੇ ਬੱਜਰੀ ਨਹੀਂ ਪਾਈ ਜਾਂਦੀ। ਮਾਮਲਾ ਬਰਨਾਲਾ ਦਾ ਖੁੱਡੀ ਰੋਡ ਦਾ ਹੈ ਜਿੱਥੇ ਠੇਕੇਦਾਰਾਂ ਅਤੇ ਇੰਜੀਨੀਅਰਾਂ ਨੇ ਅਜਿਹੀ ਇੰਨਜਨੀਰੀ ਦਿਖਾਈ ਕਿ ਮੀਂਹ ਵਿੱਚ ਹੀ ਸੜਕ ਬਣਾ ਦਿੱਤੀ ਅਤੇ ਸੜਕ ਵੀ ਅਜਿਹੀ ਜਿਹੜੀ ਅੱਡੀ ਮਾਰਦਿਆਂ ਹੀ ਖਿੱਲ਼ਰ ਜਾਵੇ।

ਇਸ ਦੀ ਸ਼ਿਕਾਇਤ ਉੱਥੋਂ ਦੇ ਲੋਕਾਂ ਨੇ ਹਲਕੇ ਦੇ ਵਧਾਇਕ, ਮੀਤ ਹੇਅਰ ਨੂੰ ਕੀਤੀ। ਮੀਤ ਹੇਅਰ ਨੇ ਉੱਥੇ ਪਹੁੰਚ ਕੇ ਪਹਿਲਾਂ ਕੰਮ ਬੰਦ ਕਰਵਾਇਆ ਅਤੇ ਮੌਕੇ ਤੇ ਹੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਲਾ ਲਿਆ। ਇਹ ਮਾਮਲਾ ਜਾਂ ਤੇ ਜਲਦੀ ਜਲਦੀ ਕੰਮ ਨਿਬੇੜਨ ਦਾ ਹੈ ਜਾਂ ਫਿਰ ਮਾਮਲਾ ਮੇਲ ਮਿਲਾਵਟ ਦਾ ਹੈ। ਹੁਣ ਦੇਖਣਾ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਤੇ ਕੀ ਐਕਸ਼ਨ ਲੈਂਦਾ।